ਪੈਰਿਸ 26 ਜੁਲਾਈ (ਦਾ ਮਿਰਰ ਪੰਜਾਬ ) – ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਬੀਤੇ ਕੱਲ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਜਸਮੈਨ ਸਿੰਘ ਨੋਨੀ ਦੇ ਨਾਲ਼ ਜਾਂ ਕੇ ਬਾਲਾ ਸਾਹਿਬ ਹੌਸਪੀਟਲ ਦਾ ਦੌਰਾ ਸਿਰਫ ਇਸ ਕਰਕੇ ਕੀਤਾ ਕਿ ਮੌਕੇ ਤੇ ਜਾ ਕੇ ਦੇਖਿਆ ਜਾਵੇ ਕਿ ਦਿੱਲੀ ਕਮੇਟੀ ਬਾਰੇ, ਵਿਰੋਧੀ ਧਿਰ, ਜਿਹੜਾ ਰੌਲਾ ਪਾ ਰਹੀ ਹੈ ਕੀ ਉਹ ਇਲਜਾਮ ਸਹੀ ਹਨ ਜਾੰ ਗਲਤ ਦਾ ਨਿਰਣਾ ਕੀਤਾ | ਨੋਨੀ ਸਾਹਿਬ ਨੇ ਮੀਡੀਏ ਦੇ ਹਰ ਸਵਾਲ ਦਾ ਜਵਾਬ ਤਸੱਲੀਬਖਸ਼ ਦਿੱਤਾ ਅਤੇ ਦੱਸਿਆ ਕਿ ਵਿਰੋਧੀ ਧਿਰ ਕੋਲ ਸਿਵਾਏ ਇਲਜ਼ਾਮਬਾਜ਼ੀ ਦੇ ਕੋਈ ਬਹਾਨਾ ਨਹੀਂ |

ਦਿੱਲੀ ਕਮੇਟੀ ਵਲੋਂ ਸ਼ੁਰੂ ਕੀਤੇ ਗਏ ਆਕਸੀਜਨ ਪਲਾਂਟ ਦੀ ਸ਼ਲਾਘਾ ਕਰਨੀ ਬਣਦੀ ਹੈ, ਕਿਉਂਕਿ ਇਸਦਾ ਫ਼ੈਇਦਾ ਲੋੜਵੰਦ ਮਰੀਜਾਂ ਨੂੰ ਜਲਦੀ ਹੀ ਹੋਣਾ ਸ਼ੁਰੂ ਹੋ ਜਾਵੇਗਾ | ਬਕਾਇਦਾ ਕਾਰ ਸੇਵਾ ਵਾਲੇ ਬਾਬੇਆਂ ਦੀ ਦੇਖ ਰੇਖ ਹੇਠ
ਕੰਮ ਚੱਲ ਰਿਹਾ ਹੈ | ਮੌਕੇ ਤੇ ਜਾ ਕੇ ਦੇਖਣ ਮੁਤਾਬਿਕ ਜਿਹੜਾ ਕੰਮ ਸਿਰਸਾ ਜੀ ਅਤੇ ਉਸਦੇ ਸਾਥੀਆਂ ਦੇ ਸਹਿਯੋਗ ਨਾਲ਼ ਚੱਲ ਰਿਹਾ ਹੈ ਉਹ ਵਾਕਿਆ ਹੀ ਇਨਸਾਨੀਅਤ ਦੇ ਭਲੇ ਅਤੇ ਲੋੜਵੰਦ ਮਰੀਜਾਂ ਵਾਸਤੇ ਹੀ ਹੋ ਰਿਹਾ ਹੈ | ਇਹੋ ਜਿਹੀ ਸੇਵਾ ਵਿਰਲੈ ਇਨਸਾਨ ਹੀ ਕਰਦੇ ਹਨ | ਮੈਂ ਸਿਰਸਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਵਿਰੋਧੀਆਂ ਦੇ ਤਾਨੇ ਸੁਣਨ ਦੇ ਬਾਵਜੂਦ ਵੀ ਇਨਸਾਨੀਅਤ ਦੇ ਨਾਤੇ ਲੋਕਾਈ ਦੀ ਸੇਵਾ ਨਿਰ ਸੁਆਰਥ ਕਰ ਰਹੇ ਹਨ |





