ਪੈਰਿਸ 13 ਜੂਨ ( ਦਾ ਮਿਰਰ ਪੰਜਾਬ) ਜਲੰਧਰ ਤੋਂ ਦਾ ਮਿਰਰ ਪੰਜਾਬ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਨੂੰ ਮਿਲੀ ਜਾਣਕਾਰੀ ਮੁਤਾਬਿਕ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਹਰੇਕ ਐਤਵਾਰ ਇੱਕ ਸੌਅ ਗ਼ਿਆਰਾਂ ਬੂਟੇ ਲਗਾਉਣ ਦੀ ਮੁਹਿੰਮ ਦੇ ਅਧੀਨ ਬੀਤੇ ਕੱਲ ਸੰਸਥਾ ਦੀ ਸਮੁੱਚੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਸੇਵਾ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਨਿਭਾਈ ਗਈ.ਜਿਸ ਵਿੱਚ ਉਚੇਚੇ ਤੌਰ ਤੇ ਗੁਰਮੀਤ ਸਿੰਘ , ਰਣਜੀਤ ਸਿੰਘ, ਦਿਲਬਾਗ ਸਿੰਘ , ਯਾਦਵਿੰਦਰ ਸਿੰਘ ਰਾਣਾ, ਜਸਕੀਰਤ ਸਿੰਘ ਜੱਸੀ, ਮਨਪ੍ਰੀਤ ਸਿੰਘ, ਹੀਰਾ ਸਿੰਘ, ਮਨਕੀਰਤ ਸਿੰਘ, ਹਰਵਿੰਦਰ ਸਿੰਘ ਚੁੱਗ ਗੁਰਚਰਨ ਸਿੰਘ, ਮਾਨਵ ਖੁਰਾਣਾ, ਬਰਿੰਦਰ ਪਾਲ ਸਿੰਘ, ਸਚਿਨ ਸੰਤੋਸ਼ ਕੁਮਾਰ, ਦੀਪਕ ਰਾਜਪਾਲ, ਰਾਹੁਲ, ਪ੍ਰਕਾਸ਼ ਕੌਰ, ਦਿਵਯਸ਼ਿਕ ਥਾਪਰ, ਜਤਿੰਦਰ ਪਾਲ ਸਿੰਘ ਅਤੇ ਲਵਲੀ ਇੰਸਟੀਚਿਊਟ ਦੀ ਸਮੁੱਚੀ ਟੀਮ ਨੇ ਹਿੱਸਾ ਲਿਆ |

ਆਓ ਅਸੀਂ ਵੀ ਸਾਰੇ ਜਣੇ ਰਲ ਮਿਲ ਕੇ ਸੰਸਥਾ ਆਖਰੀ ਉਮੀਦ ਦੀ ਤਰਜ ਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਹਿੱਸਾ ਬਣੀਏ| ਇਸ ਤੇਂ ਬਿਨਾਂ ਜੇਕਰ ਕਿਸੇ ਨੇ ਆਪਣੇ ਪਿੰਡ ਬੂਟੇ ਲਗਾਉਣ ਦੀ ਸੇਵਾ ਲਈ ਸੰਪਰਕ ਕਰਨਾ ਹੋਵੇ ਤਾਂ ਤੁਸੀਂ —–9115560161, 62, 63, 64, 65 ਵਾਲੇ ਨੰਬਰਾਂ ਤੇ ਡਾਇਲ ਕਰਕੇ ਸੰਸਥਾ ਦੇ ਪਰਬੰਧਕਾਂ ਨਾਲ ਵਕਤ ਮੁਕਰਰ ਕਰ ਸਕਦੇ ਹੋ |





