*ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਛੋਟੀ ਉਮਰ ‘ਚ ਸ਼ਹੀਦੀ ਪਾਉਣ ਵਾਲੇ ਬਾਬਾ ਫਤਿਹ ਸਿੰਘ ਦੇ ਜਨਮ ਦਿਨ ਦੀਆਂ ਸਮੂੰਹ ਲੋਕਾਈ ਨੂੰ ਮੁਬਾਰਕਾਂ-ਪਾਸਲਾ ਅਤੇ ਖਾਲਸਾ*

Uncategorized
Spread the love

ਪੈਰਿਸ 14 ਦਸੰਬਰ (ਭੱਟੀ ਫਰਾਂਸ ) ਪੈਰਿਸ ਨਿਵਾਸੀ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਭਾਈ ਜਸਵਿੰਦਰ ਸਿੰਘ ਪਾਸਲਾ ਨੇ ਸਮੂੰਹ ਲੋਕਾਈ ਨੂੰ, ਦੁਨੀਆ ਦੇ ਸਭ ਤੋਂ ਛੋਟੀ ਉਮਰ ‘ਚ ਸ਼ਹੀਦੀ ਪਾਉਣ ਵਾਲੇ ਬਾਜਾਂ ਦੇ ਲਾਡਲੇ ਸਾਹਿਬਜਾਦੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਭੇਜਦੇ ਹੋਏ ਕਿਹਾ ਕਿ ਸਿੱਖ ਕੌਮ ਨੂੰ ਮਾਂ ਹੈ ਕਿ ਸਾਡੇ ਗੁਰੂਆਂ ਦੇ ਨਾਲ਼ ਨਾਲ਼ ਇਹੋ ਜਿਹੇ ਸਾਹਿਬਜਾਦੇ ਵੀ ਪੈਦਾ ਹੋਏ ਹਨ ਜਿਹੜੇ ਧਰਮ ਦੀ ਖਾਤਿਰ ਆਪਣੀਆਂ ਜਾਨਾਂ ਤਾਂ ਗੁਆ ਗਏ ਸਨ, ਐਪਰ ਈਂ ਨਹੀਂ ਸੀ ਮਨੀ ਅਤੇ ਹੀ ਧਰਮ ਛਡਿਆ ਸੀ | ਅੱਜ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮੂੰਹ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਵੀ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਚਾਹੀਦਾ ਹੈ ਕਿ ਉਹ ਵੀ ਬਾਣੀ ਅਤੇ ਬਾਣੇ ਵਿੱਚ ਪਰਪੱਕ ਰਹਿ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੂੰਹ ਪ੍ਰੀਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਧਰਮ ਪ੍ਰਤੀ ਮਨੋਕਾਮਨਾਵਾਂ ਤੇ ਪਹਿਰਾ ਦੇਈਏ | ਅਸੀਂ ਇੱਕ ਵਾਰ ਫਿਰ ਦੁਬਾਰਾ ਜਿੱਥੇ ਸਮੂੰਹ ਲੋਕਾਈ ਨੂੰ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਉੱਥੇ ਹੀ ਸਿੱਖ ਧਰਮ ਦੀ ਚੜਦੀ ਕਲਾ ਦੀ ਅਰਦਾਸ ਵੀ ਕਰਦੇ ਹਾਂ |

 

Leave a Reply

Your email address will not be published. Required fields are marked *