ਸੰਗਰੂਰ (ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਰਮੁੱਖ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਜਿਮਨੀ ਚੋਣ ਜਿੱਤ ਗਏ ਹਨ। ਸਰਦਾਰ ਮਾਨ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਕਾਂਟੇ ਦੀ ਟੱਕਰ ਵਿੱਚ ਹਰਾਇਆ ਹੈ । ਸਿਮਰਨਜੀਤ ਸਿੰਘ ਮਾਨ ਨੇ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ ਹੈ।
ਇਸ ਮੁਕਾਬਲੇ ਵਿਚ ਕਾਂਗਰਸ ਤੀਜੇ, ਭਾਰਤੀ ਜਨਤਾ ਪਾਰਟੀ ਚੌਥੇ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਪੰਜਵੇਂ ਨੰਬਰ ਤੇ ਰਹੀ ਹੈ, ਇਨ੍ਹਾਂ ਤਿੰਨਾਂ ਹੀ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ।





