*ਸਿੱਧੂ ਮੂਸੇਵਾਲੇ ਦਾ ਗੀਤ SYL ਯੂਟਿਊਬ ਤੋਂ ਹਟਾਇਆ ਗਿਆ*

देश पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ 30 ਜੂਨ ਨੂੰ youtube ਉੱਤੇ ਰਿਲੀਜ਼ ਕੀਤਾ ਗਿਆ ਗੀਤ SYL ਅੱਜ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ। ਏਸ ਗੀਤ ਨੂੰ ਪੂਰੇ ਸੰਸਾਰ ਦੇ 2 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਬਾਅਦ 23 ਜੂਨ ਨੂੰ ਇਸ ਗੀਤ ਨੂੰ ਯੂ-ਟਿਊਬ ਉੱਤੇ ਰਲੀਜ ਕੀਤਾ ਗਿਆ ਸੀ ਇਸ ਗੀਤ ਵਿੱਚ ਐਸਵਾਈਐਲ ਨਹਿਰ ਅਤੇ ਬੰਦੀ ਸਿੱਖਾਂ ਦਾ ਮੁੱਦਾ ਉਠਾਇਆ ਗਿਆ ਸੀ। ਇਸ ਗੀਤ ਵਿਚ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ ਗਿਆ ਸੀ ਜਿਸ ਨੇ ਐਸਵਾਈਐਲ ਨਹਿਰ ਦੇ ਚੀਫ਼ ਇੰਜੀਨੀਅਰ ਦਾ ਕਤਲ ਕੀਤਾ ਸੀ। ਪਤਾ ਲੱਗਾ ਹੈ ਕਿ ਉਕਤ video youtube ਸਰਕਾਰ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਹਟਾਇਆ ਗਿਆ ਹੈ।

Leave a Reply

Your email address will not be published. Required fields are marked *