ਜਲੰਧਰ (ਦਾ ਮਿਰਰ ਪੰਜਾਬ)-ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਆਯੋਜਿਤ ਜੂਨ-2022 ਵਿੱਚ ਲਈ ਗਈ ਜੇ. ਈ.ਈ.ਮੇਨਜ਼ ਦੀ ਪ੍ਰੀਖਿਆ ਵਿੱਚ ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਦਾ ਪਰਸੈਂਟਾਈਲ ਸਕੋਰ ਸ਼ਾਨਦਾਰ ਰਿਹਾ।ਪ੍ਰੀਖਿਆ ਵਿੱਚ ਮ੍ਰਿਦੁਲ ਗੁਪਤਾ ਨੇ 99.9 ਪਰਸੈਂਟਾਈਲ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆਹੈ।
ਦੂਜੇ ਪਾਸੇ ਓਜਸਵੀ ਨੇ 93.27 ਪਰਸਨਟਾਈਲ,ਪ੍ਰਣਵ ਐਂਗਰਿਸ਼ ਨੇ 93.2 ਪਰਸਨਟਾਈਲ,ਮਾਨਵੀ ਜਿੰਦਲ ਨੇ 92.78 ਪਰਸਨਟਾਈਲ ਅਤੇ ਹਰਮਨਪਾਲ ਨੇ 92.4 ਪਰਸਨਟਾਈਲ ਹਾਸਿਲ ਕੀਤੇ। ਇਸ ਮੌਕੇ ਉਤੇ ਇਨੋਸੈਂਟ ਹਾਰਟਸ ਦੇ ਚੇਅਰਮੈਨ ਡਾਕਟਰ ਅਨੂਪ ਬੌਰੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਉੱਤੇ ਅਤੇ ਸਟਾਫ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।





