*ਜੁਨੇਜਾ ਸੋਪ ਫੈਕਟਰੀ ਦੇ ਮਾਲਕਾਂ ਦਾ ਕਈ ਜਾਨਾਂ ਲੈਣ ਦੇ ਬਾਵਜੂਦ ਵੀ ਨਹੀਂ ਭਰਿਆ ਢਿੱਡ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ ਦੇ ਸੈਂਟਰਲ ਟਾਊਨ ਰਿਹਾਇਸ਼ੀ ਇਲਾਕੇ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਜੁਨੇਜਾ ਸੋਪ ਨਾਮਕ ਫੈਕਟਰੀ ਬਣੀ ਹੋਈ ਹੈ ਇਸ ਫੈਕਟਰੀ ਵਿਚ ਬਹੁਤ ਵੱਡਾ ਬੁਆਇਲਰ ਲੱਗਾ ਹੋਇਆ ਹੈ ਜੋ ਕਿਸੇ ਸਮੇਂ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ,ਪ੍ਰਸ਼ਾਸਨ ਦਾ ਇਹ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ, ਪ੍ਰਸ਼ਾਸਨ ਨੇ ਪਿਛਲੇ ਹਾਦਸੇ ਤੋਂ ਕੁਝ ਨਹੀਂ ਸਿੱਖਿਆ ।ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਇਸੇ ਹੀ ਜੁਨੇਜਾ ਸੋਪ ਫੈਕਟਰੀ ਵਿਚ ਬੁਆਇਲਰ ਫਟਣ ਦੇ ਨਾਲ ਬਹੁਤ ਵੱਡਾ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਜਾਨ ਚਲੀ ਗਈ ਸੀ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ ਸਨ।

ਅੱਜ ਮੀਡੀਆ ਟੀਮ ਵੱਲੋਂ ਉਕਤ ਫੈਕਟਰੀ ਦਾ ਦੌਰਾ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਮਜ਼ਦੂਰਾਂ ਦੀ ਸੁਰੱਖਿਆ ਲਈ ਉਕਤ ਫੈਕਟਰੀ ਵਿਚ ਕੋਈ ਵੀ ਸਹੂਲਤ ਨਹੀਂ ਹੈ। ਉਕਤ ਫੈਕਟਰੀ ਵਿੱਚ ਮਜ਼ਦੂਰ ਬਿਨਾ ਸੁਰੱਖਿਆ ਸੂਟ ,ਬੂਟ ਤੋਂ ਬੁਆਇਲਰ ਦੇ ਲਾਗੇ ਕੰਮ ਕਰਨ ਲਈ ਮਜ਼ਬੂਰ ਸਨ। ਫੈਕਟਰੀ ਦਾ ਧੂੰਆਂ ਰਿਹਾਇਸ਼ੀ ਇਲਾਕੇ ਵਿੱਚ ਘੁੰਮ ਰਿਹਾ ਸੀ ਅਤੇ ਹਵਾ ਨੂੰ ਦੂਸ਼ਿਤ ਕਰ ਰਿਹਾ ਸੀ। ਆਪਣਾ ਨਾਮ ਗੁਪਤ ਰੱਖਣ ਦੀ ਸੂਰਤ ਵਿਚ ਇਕ ਇਲਾਕਾ ਨਿਵਾਸੀ ਨੇ ਦੱਸਿਆ ਕਿ ਉਕਤ ਸਾਬਣ ਫੈਕਟਰੀ ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਵਿੱਚ ਚੱਲ ਰਹੀ ਹੈ ਅਤੇ ਸਾਡੇ ਇਲਾਕੇ ਵਿਚ ਪ੍ਰਦੂਸ਼ਣ ਫੈਲਾ ਰਹੀ ਹੈ ਪ੍ਰਸ਼ਾਸਨ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ ਹੈ। ਫੈਕਟਰੀ ਦੇ ਅੰਦਰ ਕੰਮ ਕਰ ਰਹੇ ਮਜ਼ਦੂਰ ਵੀ ਸੁਰੱਖਿਅਤ ਨਹੀਂ ਹਨ। ਇਸ ਫੈਕਟਰੀ ਵਿਚ ਕੁਝ ਸਾਲ ਪਹਿਲਾਂ ਬੁਆਇਲਰ ਫਟਿਆ ਸੀ ਤਾਂ ਫੈਕਟਰੀ ਦੇ ਮਾਲਕਾਂ ਨੇ ਵੱਡੇ ਪੱਧਰ ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਾਂਠ-ਗਾਂਠ ਕੀਤੀ ਸੀ ਅਤੇ ਖਬਰ ਦੀ ਕਿਸੇ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ ਸੀ ਕਿ ਫੈਕਟਰੀ ਅੰਦਰ ਬੁਆਇਲਰ ਫਟਿਆ ਹੈ। ਇਹ ਗਲ ਇਲਾਕੇ ਵਿਚ ਫੈਲਾ ਦਿੱਤੀ ਗਈ ਹੈ ਕਿ ਫੈਕਟਰੀ ਵਿਚ ਵਿਅਕਤੀ ਅੱਗ ਲੱਗਣ ਨਾਲ ਮਜ਼ਦੂਰ ਝੁਲਸ ਗਏ ਸਨ। ਘਟਨਾ ਵਿਚ ਮਾਰੇ ਗਏ ਮਜ਼ਦੂਰਾਂ ਨੂੰ ਵਾਜਬ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ।

ਪ੍ਰਦੂਸ਼ਣ ਮਹਿਕਮਾਂ ਵੀ ਅੱਖਾਂ ਮੀਟ ਕੇ ਬੈਠਾ ਹੈ

ਪਿਛਲੇ ਕਾਫੀ ਸਮੇਂ ਤੋਂ ਜਲੰਧਰ ਸੈਂਟਰਲ ਟਾਊਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜੁਨੇਜਾ ਸਾਬਣ ਫੈਕਟਰੀ ਬਣੀ ਹੋਈ ਹੈ , ਪਰਦੂਸ਼ਣ ਮਹਿਕਮੇ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਕਿ ਉਕਤ ਫੈਕਟਰੀ ਰਿਹਾਇਸ਼ੀ ਇਲਾਕੇ ਵਿਚ ਬਣੀ ਹੋਈ ਹੈ ਅਤੇ ਇਲਾਕੇ ਦੇ ਨਿਵਾਸੀ ਇਸ ਫੈਕਟਰੀ ਦੇ ਪ੍ਰਦੂਸ਼ਣ ਤੋਂ ਪ੍ਰਭਾਵਤ ਹੋ ਰਹੇ ਹਨ। ਸੂਤਰਾਂ ਅਨੁਸਾਰ ਫੈਕਟਰੀ ਦੇ ਮਾਲਕਾਂ ਨੇ ਪ੍ਰਦੂਸ਼ਣ ਮਹਿਕਮੇ ਨਾਲ ਵੀ ਪੂਰੀ ਸੁਲ੍ਹਾ ਕੀਤੀ ਹੋਈ ਹੈ, ਜਿਸ ਕਾਰਨ ਮਹਿਕਮਾ ਅੱਖਾਂ ਮੀਟ ਕੇ ਬੈਠਾ ਹੋਇਆ ਹੈ।

Leave a Reply

Your email address will not be published. Required fields are marked *