ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ ਦੇ ਸੈਂਟਰਲ ਟਾਊਨ ਰਿਹਾਇਸ਼ੀ ਇਲਾਕੇ ਵਿਚ ਜੁਨੇਜਾ ਸੋਪ ਨਾਮਕ ਫੈਕਟਰੀ ਜੋ ਕਿ ਇਲਾਕੇ ਵਿਚ ਬੁਰੀ ਤਰ੍ਹਾਂ ਪਰਦੂਸ਼ਣ ਫੈਲਾ ਰਹੀ ਹੈ ਅਤੇ ਨਾਲ ਹੀ ਇਸ ਇਸ ਫੈਕਟਰੀ ਵਿਚ ਬਹੁਤ ਵੱਡਾ ਬੁਆਇਲਰ ਲੱਗਾ ਹੋਇਆ ਹੈ ਜੋ ਕਿਸੇ ਸਮੇਂ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ । ਉਕਤ ਖਬਰ ਨਸ਼ਰ ਹੋਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਬੋਰਡ ਹਰਕਤ ਵਿਚ ਆ ਗਿਆ ਹੈ ਜਲਦ ਹੀ ਇਸ ਫੈਕਟਰੀ ਦੀ ਜਾਂਚ ਸ਼ੁਰੂ।
ਇਸੇ ਸਬੰਧ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਸਰਦਾਰ ਕੁਲਦੀਪ ਸਿੰਘ ਨੇ ਦਾ ਮਿਰਰ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੁਨੇਜਾ ਸੋਪ ਫੈਕਟਰੀ ਦੀ ਵੱਡੇ ਪੱਧਰ ਤੇ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪ੍ਰਦੂਸ਼ਨ ਫੈਲਾਉਣ ਵਾਲੀ ਕਿਸੇ ਵੀ ਫੈਕਟਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਇਸੇ ਹੀ ਜੁਨੇਜਾ ਸੋਪ ਫੈਕਟਰੀ ਵਿਚ ਬੁਆਇਲਰ ਫਟਣ ਦੇ ਨਾਲ ਬਹੁਤ ਵੱਡਾ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਜਾਨ ਚਲੀ ਗਈ ਸੀ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ ਸਨ।
ਕੁਝ ਦਿਨ ਪਹਿਲਾਂ ਮੀਡੀਆ ਟੀਮ ਵੱਲੋਂ ਉਕਤ ਫੈਕਟਰੀ ਦਾ ਦੌਰਾ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਮਜ਼ਦੂਰਾਂ ਦੀ ਸੁਰੱਖਿਆ ਲਈ ਉਕਤ ਫੈਕਟਰੀ ਵਿਚ ਕੋਈ ਵੀ ਸਹੂਲਤ ਨਹੀਂ ਹੈ। ਉਕਤ ਫੈਕਟਰੀ ਵਿੱਚ ਮਜ਼ਦੂਰ ਬਿਨਾ ਸੁਰੱਖਿਆ ਸੂਟ ,ਬੂਟ ਤੋਂ ਬੁਆਇਲਰ ਦੇ ਲਾਗੇ ਕੰਮ ਕਰਨ ਲਈ ਮਜ਼ਬੂਰ ਸਨ। ਫੈਕਟਰੀ ਦਾ ਧੂੰਆਂ ਰਿਹਾਇਸ਼ੀ ਇਲਾਕੇ ਵਿੱਚ ਘੁੰਮ ਰਿਹਾ ਸੀ ਅਤੇ ਹਵਾ ਨੂੰ ਦੂਸ਼ਿਤ ਕਰ ਰਿਹਾ ਸੀ। ਆਪਣਾ ਨਾਮ ਗੁਪਤ ਰੱਖਣ ਦੀ ਸੂਰਤ ਵਿਚ ਇਕ ਇਲਾਕਾ ਨਿਵਾਸੀ ਨੇ ਦੱਸਿਆ ਕਿ ਉਕਤ ਸਾਬਣ ਫੈਕਟਰੀ ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਵਿੱਚ ਚੱਲ ਰਹੀ ਹੈ ਅਤੇ ਸਾਡੇ ਇਲਾਕੇ ਵਿਚ ਪ੍ਰਦੂਸ਼ਣ ਫੈਲਾ ਰਹੀ ਹੈ ਪ੍ਰਸ਼ਾਸਨ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ ਹੈ। ਫੈਕਟਰੀ ਦੇ ਅੰਦਰ ਕੰਮ ਕਰ ਰਹੇ ਮਜ਼ਦੂਰ ਵੀ ਸੁਰੱਖਿਅਤ ਨਹੀਂ ਹਨ। ਇਸ ਫੈਕਟਰੀ ਵਿਚ ਕੁਝ ਸਾਲ ਪਹਿਲਾਂ ਬੁਆਇਲਰ ਫਟਿਆ ਸੀ ਤਾਂ ਫੈਕਟਰੀ ਦੇ ਮਾਲਕਾਂ ਨੇ ਵੱਡੇ ਪੱਧਰ ਤੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਾਂਠ-ਗਾਂਠ ਕੀਤੀ ਸੀ ਅਤੇ ਖਬਰ ਦੀ ਕਿਸੇ ਨੂੰ ਵੀ ਭਿਣਕ ਨਹੀਂ ਲੱਗਣ ਦਿੱਤੀ ਸੀ ਕਿ ਫੈਕਟਰੀ ਅੰਦਰ ਬੁਆਇਲਰ ਫਟਿਆ ਹੈ। ਇਹ ਗਲ ਇਲਾਕੇ ਵਿਚ ਫੈਲਾ ਦਿੱਤੀ ਗਈ ਹੈ ਕਿ ਫੈਕਟਰੀ ਵਿਚ ਵਿਅਕਤੀ ਅੱਗ ਲੱਗਣ ਨਾਲ ਮਜ਼ਦੂਰ ਝੁਲਸ ਗਏ ਸਨ। ਘਟਨਾ ਵਿਚ ਮਾਰੇ ਗਏ ਮਜ਼ਦੂਰਾਂ ਨੂੰ ਵਾਜਬ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ।





