*ਲੰਬੜਦਾਰਾਂ ਨੂੰ ਬੈਠਣ ਵਾਸਤੇ ਅਲਾਟ ਕਮਰੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)- ਤਹਿਸੀਲ ਕੰਪਲੈਕਸ ਸਬ – ਰਜਿਸਟਰਾਰ ਜਲੰਧਰ ਦੀ ਬਿਲਡਿੰਗ ਦੇ ਪਿਛਲੇ ਪਾਸੇ ਲੰਬੜਦਾਰ ਯੂਨੀਅਨ ਨੂੰ ਬੈਠਣ ਵਾਸਤੇ 20×20 ’ ਜਗ੍ਹਾ ਪ੍ਰਸ਼ਾਸਨ ਵੱਲੋਂ , ਅਲਾਟ ਹੋਈ ਸੀ , ਜਿਸ ਨੂੰ ਸਮੂਹ ਪੰਜਾਬ ਭਰ ਦੇ ਲੰਬੜਦਾਰਾਂ ਦੇ ਸਹਿਯੋਗ ਦੇ ਨਾਲ ਬਣਾਇਆ ਗਿਆ । ਇਸੇ ਸਬੰਧੀ ਸ਼ਹਿਰੀ ਪ੍ਰਧਾਨ ਸ੍ਰੀ ਚੰਦਰ ਕਲੇਰ ਲੰਬੜਦਾਰ ਨੇ ਦੱਸਿਆ ਕਿ ਇਸ ਕਮਰੇ ਨੂੰ ਬਣਾਉਣ ਵਿੱਚ ਕੁਝ ਸਮਾਜਿਕ ਜੱਥੇਬੰਦੀਆਂ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ । ਸੋ ਕਮਰਾ ਬਣਨ ਦੀ ਖੁਸ਼ੀ ਵਿੱਚ ਅੱਜ ਮਿਤੀ 26-08 2022 ਨੂੰ ਤਹਿਸੀਲ ਕੰਪਲੈਕਸ ਜਲੰਧਰ ਵਿਖੇ ਕਮਰੇ ਦਾ ਉਦਘਾਟਨ ਕੀਤਾ ਗਿਆ , ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਲੰਧਰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮਾਨਯੋਗ ਸ੍ਰੀ ਜਸਪ੍ਰੀਤ ਸਿੰਘ ਆਈ.ਏ.ਐਸ. ਅਤੇ ਏ.ਡੀ.ਸੀ. ( ਜਨਰਲ ) ਮੇਜਰ ਅਮਿਤ ਸਰੀਨ , ਜਲੰਧਰ , ਐਸ.ਡੀ.ਐਮ -1 ਸ੍ਰੀ ਜੈ ਇੰਦਰ ਸਿੰਘ , ਸਬ – ਰਜਿਸਟਰਾਰ ਜਲੰਧਰ -1 ਸ੍ਰੀ ਕੁਲਵੰਤ ਸਿੰਘ ਸਿੱਧੂ , ਸਬ – ਰਜਿਸਰਾਰ ਜਲੰਧਰ -2 ਸ੍ਰੀ ਪ੍ਰਦੀਪ ਕੁਮਾਰ ਜੀ , ਸ੍ਰੀ ਵਿਜੈ ਕੁਮਾਰ ਅਹੀਰ ਜੀ ਨਾਇਬ ਤਹਿਸੀਲਦਾਰ , ਕਰਤਾਰਪੁਰ , ਜਲੰਧਰ ਅਤੇ ਲੰਬੜਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਗੁਰਪਾਲ , ਸਿੰਘ ਸਮਰਾ ਜੀ , ਲੰਬੜਦਾਰ , ਅਸ਼ੋਕ ਸੰਧੂ , ਇਸ ਉਦਘਾਟਨ ਸਮਰੋਹ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ , ਜਿਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਸਮੂਹ ਲੰਬੜਦਾਰ ਸਹਿਬਾਨ ਅਤੇ ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕਾ ਨੇ ਕੀਤਾ । ਇਸ ਉਦਘਾਟਨ ਸਮਰੋਹ ਮੌਕੇ ਸ਼ਹਿਰੀ ਪ੍ਰਧਾਨ ਸ੍ਰੀ ਚੰਦਰ ਕਲੇਰ , ਲੰਬੜਦਾਰ ਮੰਗਾ ਸਿੰਘ ਸ਼ੇਰ ਗਿੱਲ ਪ੍ਰਧਾਨ ਤਹਿਸੀਲ -1 , ਸੁਖਵਿੰਦਰ ਰਾਮ ਵਾਈਸ ਪ੍ਰਧਾਨ , ਬਲਵਿੰਦਰ ਬੰਗਾ ਅਤੇ ਹੋਰ ਲੰਬੜਦਾਰ ਗੁਰਦੇਵ ਲਾਲ , ਵਿਦਿਆ ਸਾਗਰ , ਦਰਸ਼ਨ ਲਾਲ , ਮਦਨ ਲਾਲ , ਨਵਜੋਤ ਸਿੰਘ , ਅਰਸ਼ਦੀਪ ਰਜਿੰਦਰ ਕੁਮਾਰ , ਸਰਬਜੀਤ ਸਿੰਘ , ਸੁਰਿੰਦਰ ਸਿੰਘ , ਜਰਨੈਲ ਸਿੰਘ , ਸੁਰਿੰਦਰ ਪਾਲ ਹੀਰਾਪੁਰ ਲੰਬੜਦਾਰ ਰੇਸ਼ਮ ਪਾਲ ਬਿੱਟਾ , ਸੁਖਵਿੰਦਰ ਰਾਮ , ਹਰਭਜਨ ਸਿੰਘ , ਹਰਜਿੰਦਰ ਸਿੰਘ , ਸਰਬਜੀਤ ਸਿੰਘ ਨਾਹਰ ਅਤੇ ਹੋਰ ਲੰਬੜਦਾਰ ਸਹਿਬਾਨ ਹਾਜ਼ਰ ਸਨ

Leave a Reply

Your email address will not be published. Required fields are marked *