*ਸ੍ਰੀ ਹਜ਼ੂਰ ਸਾਹਿਬ ਤੇ ਸ਼੍ਰੀ ਪਟਨਾ ਸਾਹਿਬ ਨੂੰ ਘਰੇਲੂ ਹਵਾਈ ਉਡਾਨਾਂ ਚਾਲੂ ਕਰਵਾਉਣ ਲਈ ਸੰਤ ਸੀਚੇਵਾਲ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ*

देश पंजाब
Spread the love

ਜਲੰਧਰ, 26 ਅਗਸਤ ( ਜਸਪਾਲ ਕੈਂਥ)-ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜੋਯਤੀਰਾਓ ਸਿੰਧੀਆ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਸ਼੍ਰੀ ਹਜ਼ੂਰ ਸ਼ਾਹਿਬ ਤੇ ਪਟਨਾ ਸਾਹਿਬ ਨੂੰ ਘਰੇਲੂ ਉਡਾਨਾਂ ਸ਼ੁਰੂ ਕੀਤੀਆ ਜਾਣ। ਉਨ੍ਹਾਂ ਆਪਣੇ ਪੱਤਰ ਵਿੱਚ ਲਿਿਖਆ ਹੈ ਕਿ ਕੋਵਿਡ-19 ਵੇਲੇ ਭਾਰਤ ਸਰਕਾਰ ਵਲੋਂ ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਨੂੰ ਵੱਖ-ਵੱਖ ਸ਼ਹਿਰਾਂ ਤੋਂ ਜਾਣ ਵਾਲੀਆਂ ਹਵਾਈ ਉਡਾਨਾਂ ਬੰਦ ਕਰ ਦਿਤੀਆਂ ਗਈਆਂ ਸਨ। ਹੁਣ ਹਾਲਾਤ ਸਾਜਗਾਰ ਹੋਣ ਉਪਰੰਤ ਵੀ ਇਹ ਉਡਾਨਾਂ ਮੁੜ ਬਹਾਲ ਨਹੀਂ ਕੀਤੀਆਂ ਗਈਆਂ। ਸਿੱਖ ਜਗਤ ਵਾਸਤੇ ਇਹ ਦੋਵੇਂ ਤਖਤ ਸਾਹਿਬਾਨ ਬਹੁਤ ਹੀ ਧਾਰਮਿਕ ਆਸਥਾ ਦੇ ਕੇਂਦਰੀ ਅਸਥਾਨ ਹਨ। ਇੰਨ੍ਹਾਂ ਅਸਥਾਨਾਂ ‘ਤੇ ਉਹਨਾਂ ਦੱਸਿਆ ਕਿ ਸਲਾਨਾ ਸਮਾਗਮਾਂ ਵਿੱਚ ਸਿੱਖ ਸ਼ਰਧਾਲੂ ਵੱਡੀ ਗਿਣਤੀ ਵਿੱਚ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਡਾਨਾਂ ਚਾਲੂ ਨਾ ਕੀਤੀਆਂ ਗਈਆ ਤਾਂ ਪਾਰਲੀਮੈਂਟ ਦੇ ਸਰਦ ਰੁੱਤ ਦੇ ਸ਼ੈਸ਼ਨ ਦੌਰਾਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਇਆ ਜਾਵੇਗਾ।

 ਸੰਤ ਸੀਚੇਵਾਲ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਪੰਜਾਬ ਵਾਸੀਆਂ ਅਤੇ ਸਿੱਖ ਕੌਮ ਦੀ ਸਮੁੱਚੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ, ਆਦਮਪੁਰ ਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਤੋਂ ਇੰਨ੍ਹਾਂ ਉਡਾਨਾਂ ਨੂੰ ਚਾਲੂ ਕਰਵਾਇਆ ਜਾਵੇ। 

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਸਮੇਤ ਹੋਰ ਸੰਸਥਾਵਾਂ ਤੇ ਹੋਰ ਬਹੁਤ ਸਾਰੇ ਸਿੱਖ ਸ਼ਰਧਾਲੂਆਂ ਨੇ ਇੰਨ੍ਹਾਂ ਉਡਾਨਾਂ ਨੂੰ ਮੁੜ ਤੋਂ ਚਾਲੂ ਕਰਵਾਉਣ ਦੀ ਮੰਗ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਕੋਲ ਕੀਤੀ ਸੀ।

Leave a Reply

Your email address will not be published. Required fields are marked *