ਜਲੰਧਰ,14 ਸਤੰਬਰ– (ਦਾ ਮਿਰਰ ਪੰਜਾਬ) : ਪਿੱਜਾ ਦੇ ਮਸਹੂਰ ਬ੍ਰਾਂਡ ‘ਜੇਮੀ ਓਲਿਵਰ ਰੇਸਤਰਾਂ‘ ਨੇ ਜਲੰਧਰ ‘ਚ ਜੇਮੀ ਓਲਿਵਰ ਪਿਜੇਰਿਆ ਦਾ ਨਵਾਂ ਆਊਟਲੇਟ ਖੋਲਿਆ ਹੈ ਅਤੇ ਲੋਕ ਇੱਥੇ ਹੱਥ ਨਾਲ ਬਣਾਏ ਹੋਏ ਨੀਪੋਲਿਟਨ ਪਿੱਜਾ, ਸਵਾਦਿਸਟ ਡਿ੍ੰਕ ਅਤੇ ਬਿਹਤਰੀਨ ਡੇਜਰਟ ਦਾ ਆਨੰਦ ਮਾਣ ਸਕਦੇ ਹਨ। ਜੇਮੀ ਓਲਿਵਰ ਪਿਜੇਰਿਆ ਦਿੱਲੀ ਐਨਸੀਆਰ, ਚੰਡੀਗੜ, ਮੁੰਬਈ, ਬੰਗਲੌਰ ਅਤੇ ਹੈਦਰਾਬਾਦ ‘ਚ ਪਹਿਲਾਂ ਤੋਂ ਹੀ ਮੌਜੂਦ ਹੈ ਅਤੇ ਹੁਣ ਇਹ ਜਲੰਧਰ ‘ਚ ਖੁੱਲ ਗਿਆ ਹੈ। ਜੇਮੀ ਓਲਿਵਰ ਪਿਜੇਰਿਆ ਦਾ ਭਾਰਤ ‘ਚ ਇਹ 17ਵਾਂ ਆਊਟਲੇਟ ਹੋਵੇਗਾ।
ਜਲੰਧਰ ਚ ਪਿਜੇਰਿਆ ਦਾ ਨਵਾਂ ਆਊਟਲੇਟ ਦੇ ਆਰੰਭ ਦੇ ਮੌਕੇ ਡੋਲੋਮਾਈਟ ਰੇਸਤਰਾਂ ਦੇ ਮੈਨੇਜਿੰਗ ਡਾਇਰੈਕਟਰ ਜੈਸਪਰ ਰੀਡ ਨੇ ਕਿਹਾ ਕਿ ‘ਜਲੰਧਰ ‘ਚ ਜੇਮੀ ਓਲਿਵਰ ਪਿਜੇਰਿਆ ਖੋਲਣ ਦੇ ਲਈ ਅਸੀਂ ਸਾਲਾਂ ਤੋਂ ਯੋਜਨਾਂ ਬਣਾ ਰਹੇ ਸੀ। ਇਹ ਇੱਕ ਬਹੁਤ ਸਾਨਦਾਰ ਸਹਿਰ ਹੈ। ਜਦੋਂ ਅਸੀਂ ਪਹਿਲੀ ਵਾਰ ਏਲਾਂਤੇ ਮੌਲ ਚੰਡੀਗੜ ‘ਚ ਪਿਜੇਰਿਆ ਖੋਲਿਆ ਤਾਂ ਸਾਨੂੰ ਅਜਿਹਾ ਲੱਗਆ ਕਿ ਅਸੀਂ ਪੂਰੇ ਪੰਜਾਬ ‘ਚਆਪਣੀ ਮੌਜੂਦਗੀ ਦਰਜ ਕਰ ਸਕਦੇ ਹਾਂ। ਜੇਮੀ ਓਲਿਵਰ ਪੰਜਾਬ ਦੇ ਬਿਹਤਰੀਨ ਸਹਿਰਾਂ ਦਾ ਬਹੁਤ ਵੱਡਾ ਫੈਨ ਹੈ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਅਸੀਂ ਆਪਣਾ ਬਿਹਤਰੀਨ ਪਿੱਜਾ ਸੇਅਰ ਕਰਨਾ ਚਾਹੁੰਦੇ ਹਾਂ। ਪੰਜਾਬ ‘ਚ ਲੋਕ ਖਾਣ ਦੇ ਸੌਕੀਨ ਹੁੰਦੇ ਹਨ, ਜਲੰਧਰ ਸਹਿਰ ‘ਚ ਆਪਣਾ ਜੇਮੀ ਓਲਿਵਰ ਪਿਜੇਰਿਆ ਖੋਲ ਕੇ ਅਸੀਂ ਇਸ ਸਹਿਰ ਦੀ ਵਿਰਾਸਤ ‘ਚ ਯੋਗਦਾਨ ਦੇਣ ਦੇ ਲਈ ਦਿਲ ਤੋਂ ਉਤਸਾਹਿਤ ਹਾਂ।
ਜੇਮੀ ਓਲਿਵਰ ਪਿਜੇਰਿਆ ਦੇ ਅੰਦਰ ਕਲਾਸਿਕ ਟਾਪਿੰਗ ਤੋਂ ਲੈ ਕੇ ਐਡਵੇਂਚਰ ਫਲੇਵਰਸ ਤੱਕ ਬਿਹਤਰੀਨ ਪਿੱਜਾ ਦਾ ਅਨੁਭਵ ਮੌਜੂਦ ਹੈ। ਸਾਡੇ ਰੇਸਤਰਾਂ ‘ਚ ਆਉਣ ਵਾਲੇ ਲੋਕ ਚਾਹੇ ਕਲਾਸਿਕ ਮਾਰਗਰਿਟਾ ਚਾਹੁੰਦੇ ਹੋਣ ਜਾਂ ਕੋਈ ਹੋਰ ਬਿਹਤਰੀਨ ਪਿੱਜਾ, ਸਾਡੇ ਰੇਸਤਰਾਂ ‘ਚ ਪਿੱਜਾ ਨੂੰ ਪਾਰੰਪਰਾਗਤ ਰੂਪ ਨਾਲ ਹੱਥਾਂ ਨਾਲ ਬਣਾਇਆ ਜਾਂਦਾ ਹੈ ਤੇ ਨੀਪੋਲਿਟਨ ਆਟਾ ਹਰ ਵਾਰ ਸਾਡੇ ਪਿੱਜ ਨੂੰ ਬਿਹਤਰੀਨ ਸਵਾਦ ਨਾਲ ਭਰ ਦਿੰਦਾ ਹੈ। ਜੇਮੀ ਓਲਿਵਰ ਪਿਜੇਰਿਆ ਨੂੰ ਸਤੰਬਰ 2022 ‘ਚ ਲਾਂਚ ਕੀਤਾ ਗਿਆ ਹੈ ਅਤੇ ਪੰਜਾਬ ਦੇ ਜਲੰਧਰ ‘ਚ ਸਥਿੱਕ ਹੈ। ਇੱਥੇ ਲੋਕ ਆਪਣੇ ਦੋਸਤਾਂ ਪਰਿਵਾਰਾਂ ਦੇ ਨਾਲ ਦਿਨ ਭਰ ਦਾ ਕੰਮ ਖਤਮ ਕਰਨ ਦੇ ਬਾਅਦ ਸਾਮ ਨੂੰ ਆਪਣਾ ਪਸੰਦੀਦਾ ਪਿੱਜਾ ਖਾਣ ਦੇ ਲਈ ਆ ਸਕਦੇ ਹਨ ।
ਜੇਮੀ ਓਲਿਵਰ ਜਿਹੜੇ ਕਿ ਇੱਕ ਗਲੋਬਲ ਫੂਡ ਫਿਨੋਮਿਨਾ ਹਨ, ਆਪਣੇ ਘਰ ਜਿਹੇ ਸਵਾਦਿਸਟ ਪਕਵਾਨ ਨੂੰ ਪੂਰੇ ਪਿਆਰ ਦੇ ਨਾਲ ਬਣਾਉਂਦੇ ਹਨ ਅਤੇ ਅਸੀਂ ਸਵਾਦਿਸਟ ਰੇਸਿਪੀ ਅਤੇ ਬਿਹਤਰੀਨ ਡਾਯਨਿੰਗ ਐਕਸਪੀਰੀਅੰਸ ਦੇ ਲਈ ਜਾਣੇ ਜਾਂਦੇ ਹਾਂ। ਜੇਮੀ ਓਲਿਵਰ ਨੇ 25 ਨਾਲੋਂ ਵੀ ਜਿਆਦਾ ਕੁਕਰੀ ਬੁਕਸ ਪ੍ਰਕਾਸਿਤ ਕੀਤੀਆਂ ਹਨ ਅਤੇ ਟੀਵੀ ਸੋਅ ਵੀ ਬਣਾਏ ਹਨ . ਯੂਕੇ ਦੇ ਬੱਚਿਆਂ ‘ਚ ਓੇਬੇਸਿਟੀ ਦੇ ਪੱਧਰ ਨੂੰ 2030 ਤੱਕ ਅੱਧਾ ਕਰਨ ਦਾ ਟੀਚਾ ਨਿਰਧਾਰਿਤ ਕਰਨ ਦੇ ਨਾਲ ਹੀ ਜੇਮੀ ਓਲਿਵਰ ਦਾ ਮਕਸਦ ਸਵਾਦਿਸਟ ਅਤੇ ਫਰੈਸ ਭੋਜਨ ਦੇ ਮਾਧਿਅਮ ਨਾਲ ਸਾਰਿਆਂ ਨੂੰ ਸਵਾਦ ਅਤੇ ਉੱਤਮ ਤੰਦਰੁਸਤੀ ਪ੍ਰਦਾਨ ਕਰਨਾ ਹੈ।