ਗੋਰਾਇਆ, 5 ਅਕਤੂਬਰ (ਰਾਜੀਵ ਕੁਮਾਰ ਬੱਬੂ )-ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਡੈਲੀਗੇਟ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਜੁਝਾਰ ਸਿੰਘ ਦੀ ਦੇਖ-ਰੇਖ ਹੇਠ ਗੁਰਾਇਆਂ ਦੇ ਸ਼ਗੁਨ ਪੈਲਸ ਵਿਖੇ ਰ ਕਰਵਾਈ ਗਈ। ਮੀਟਿੰਗ ਦੌਰਾਨ ਪੰਜਾਬ ਭਰ ਤੋਂ ਪਹੁੰਚੇ ਫੋਟੋਗ੍ਰਾਫਰਾਂ ਨਾਲ ਸਬੰਧਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਫੋਟੋਗ੍ਰਾਫਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਫੋਟੋਗ੍ਰਾਫੀ ਦੇ ਖੇਤਰ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਅਤੇ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਫੋਟੋਗ੍ਰਾਫਰਾਂ ਦੀ ਸੁਰੱਖਿਆ ਨਾਲ ਸਬੰਧਤ ਮੁੱਦੇ ਨੂੰ ਵੀ ਵਿਸ਼ੇਸ਼ ਤੌਰ ’ਤੇ ਵਿਚਾਰਿਆ ਗਿਆ। ਫੋਟੋਗ੍ਰਾਫਰਾਂ ਲਈ ਪੰਜਾਬ ਸਰਕਾਰ ਕੋਲੋਂ ਹਥਿਆਰ ਦਾ ਲਾਇਸੈਂਸ ਲੈਣ ਸਬੰਧੀ ਮਾਮਲਾ ਵੀ ਵਿਚਾਰ ਅਧੀਨ ਰੱਖਿਆ ਗਿਆ। ਇਸ ਤੋਂ ਇਲਾਵਾ ਫੋਟੋਗ੍ਰਾਫਰਾਂ ਲਈ ਜੀਵਨ ਬੀਮਾ ਅਤੇ ਪਰਿਵਾਰਕ ਸੁਰੱਖਿਆ ਨਾਲ ਸਬੰਧਤ ਮੁੱਦੇ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਫੋਟੋਗ੍ਰਾਫਰ ਭਾਈਚਾਰੇ ਦੀ ਭਲਾਈ ਨਾਲ ਜੁੜੇ ਹੋਰ ਕਈ ਅਹਿਮ ਮਸਲਿਆਂ ’ਤੇ ਵੀ ਚਰਚਾ ਕੀਤੀ ਗਈ।
ਇਸ ਮੌਕੇ ਸੂਬਾ ਪ੍ਰਧਾਨ ਸਰਦਾਰ ਜੁਜਾ ਸਿੰਘ ਨੇ ਫੋਟੋਗ੍ਰਾਫਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣੇ ਭਾਈਚਾਰੇ ਦੀ ਤਾਕਤ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਹਰ ਫੋਟੋਗ੍ਰਾਫਰ ਦੇ ਨਾਲ ਖੜ੍ਹੀ ਹੈ ਅਤੇ ਭਵਿੱਖ ਵਿੱਚ ਵੀ ਹਰ ਮੁਸ਼ਕਿਲ ਦੀ ਘੜੀ ਵਿੱਚ ਫੋਟੋਗ੍ਰਾਫਰ ਭਾਈਚਾਰੇ ਦਾ ਸਾਥ ਦਿੰਦੀ ਰਹੇਗੀ।
ਪ੍ਰਧਾਨ ਜੁਝਾਰ ਸਿੰਘ ਸੰਧੂ, ਸੈਕਟਰੀ ਜਸਵਿੰਦਰ ਸਿੰਘ ਸੰਧੂ, ਸੀਨੀਅਰ ਵਾਈਸ ਪ੍ਰਧਾਨ ਮੰਨੂੰ ਦੇਵ, ਵਾਇਸ ਪ੍ਰਧਾਨ ਸਲਿੰਦਰ ਪਾਲ ਸਿੰਘ ਲੋਹੀਆਂ, ਵਾਇਸ ਪ੍ਰਧਾਨ ਜਗਮਿੰਦਰ ਸਿੰਘ, ਵਰਕਿੰਗ ਕਮੇਟੀ ਮੈਂਬਰ ਜਰਨੈਲ ਸਿੰਘ ਖਿੰਡਾਂ,ਸੋਨੀ ਲਾਲ ਗਿੱਲ, ਡੈਲੀ ਗੇਟ ਇੰਡੀਆ ਰਣਧੀਰ ਸਿੰਘ ਫੱਗੂਵਾਲਾ, ਕੈਸ਼ੀਅਰ ਪਰਮਜੀਤ ਸਿੰਘ ਬੰਗਾ, ਡੈਲੀ ਗੇਟ ਇੰਡੀਆ ਆਰ ਕੇ ਪ੍ਰਦੀਪ, ਡੈਲੀਗੇਟ ,ਡੈਲੀਗੇਟ ਜਸਵੀਰ ਸਿੰਘ ਪ੍ਰੀਤ,ਡੈਲੀਗੇਟ ਸੰਜੀਵ ਨਈਅਰ,ਡੈਲੀਗੇਟ ਰਜੀਵ ਕੁਮਾਰ ਬੱਬੂ ਆਦਿ ਹਾਜ਼ਰ ਸਨ।


