*ਪੰਜਾਬ ਨਾਨ ਗਜ਼ਟਿ ਫਾਰੈਸਟ ਆਫਿਸਰਜ਼ ਯੂਨੀਅਨ ਨੇ ਕੀਤੀ ਮੀਟਿੰਗ, ਸਰਕਾਰੀ ਜੰਗਲ ‘ਤੇ ਕਬਜ਼ੇ ਨੂੰ ਲੈ ਕੇ ਉੱਚ ਅਧਿਕਾਰੀਆਂ ‘ਤੇ ਉਠਾਏ ਸਵਾਲ*

पंजाब
Spread the love

*ਦੀਪਕ ਠਾਕੁਰ*
ਤਲਵਾਡ਼ਾ,3 ਅਕਤੂਬਰ-ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫਿਸ਼ਰਜ਼ ਯੂਨੀਅਨ, ਵਣ ਮੰਡਲ ਦਸੂਹਾ ਨੇ ਮਹਿਤਾਬਪੁਰ ਦੇ ਸਰਕਾਰੀ ਜੰਗਲ ’ਤੇ ਭੂ ਮਾਫੀਆ ਵੱਲੋਂ ਕੀਤੇ ਜਾ ਰਹੇ ਕਬਜ਼ੇ ਨੂੰ ਲੈ ਕੇ ਆਪਣੇ ਹੀ ਵਿਭਾਗ ਦੇ ਉਚ ਅਧਿਕਾਰੀਆਂ ’ਤੇ ਸਵਾਲ ਉਠਾਏ ਹਨ। ਇੱਥੇ ਯੂਨੀਅਨ ਦੀ ਹੰਗਾਮੀ ਮੀਟਿੰਗ ਮੰਡਲ ਉਪ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਵਣ ਰੇਂਜ ਤਲਵਾਡ਼ਾ, ਦਸੂਹਾ ਬੱਡਲਾ ਤੇ ਮੁਕੇਰੀਆਂ ਤੋਂ ਵੱਡੀ ਗਿਣਤੀ ਜੰਗਲਾਤ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੀ ਕਾਰਵਾਈ ਸਕੱਤਰ ਵਿਜੈ ਖੋਖਰ ਨੇ ਕੀਤੀ। ਹਾਜ਼ਰ ਮੁਲਾਜ਼ਮਾਂ ਨੇ ਵਣ ਰੇਂਜ਼ ਮੁਕੇਰੀਆਂ ਅਧੀਨ ਪਿੰਡ ਮਹਿਤਾਬਪੁਰ ਦੇ ਸਰਕਾਰੀ ਜੰਗਲ ’ਚ ਭੂ ਮਾਫੀਆ ਵੱਲੋਂ ਬੂਟੇ ਵੱਢ ਕੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਦਾ ਸਖ਼ਤ ਵਿਰੋਧ ਕੀਤਾ। ਜੰਗਲਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਭੂ ਮਾਫੀਆ ’ਤੇ ਉਨ੍ਹਾਂ ਦੀਆਂ ਕਥਿਤ ਗਤੀਵਿਧੀਆਂ ਨੂੰ ਰੋਕਣ ’ਤੇ ਜਾਨਲੇਵਾ ਹਮਲਾ ਕਰਨ, ਧਮਕਾਉਣ ਆਦਿ ਦੇ ਦੋਸ਼ ਲਗਾਏ। ਮੁਲਾਜ਼ਮ ਮਾਨਸਿਕ ਬੋਝ ਹੇਠਾਂ ਕੰਮ ਕਰ ਰਹੇ ਹਨ। ਪਰ ਵਿਭਾਗ ਦੇ ਉਚੱ ਅਧਿਕਾਰੀਆਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਮੁਕੇਰੀਆਂ ਪੁਲੀਸ ’ਤੇ ਵੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਨੂੰ ਲਾਗੂ ਨਾ ਕਰਵਾਉਣ ਦੇ ਦੋਸ਼ ਲਗਾਏ। ਭੂ ਮਾਫੀਆ ’ਤੇ ਇੱਕ ਦਰਜਨ ਦੇ ਕਰੀਬ ਮਾਮਲੇ ਦਰਜ ਹੋਣ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਹੱਥ ਤੇ ਹੱਥ ਧਰ ਬੈਠਾ ਹੋਇਆ ਹੈ। ਹਾਜ਼ਰ ਯੂਨੀਅਨ ਮੈਂਬਰਾਂ ਨੇ ਡਿਊਟੀ ਦੌਰਾਨ ਅਧਿਕਾਰੀ ਜਾਂ ਮੁਲਾਜ਼ਮ ਦੇ ਹੋਣ ਵਾਲੇ ਜਾਨੀ ਮਾਲ ਅਤੇ ਸਰਕਾਰੀ ਜੰਗਲ ’ਚ ਹੋਏ ਨੁਕਸਾਨ ਲਈ ਪੰਜਾਬ ਸਰਕਾਰ, ਸਿਵਲ ਤੇ ਪੁਲੀਸ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ। ਯੂਨੀਅਨ ਨੇ ਜੰਗਲ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਵਿਸ਼ੇਸ਼ ਪੁਲੀਸ ਬਲ ਨੂੰ ਮਹਿਤਾਬਪੁਰ ’ਚ ਪੱਕੇ ਤੌਰਤੇ ਬਠਾਉਣ ਦੀ ਮੰਗ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਥੀ ਰਣਵੀਰ ਸਿੰਘ ਉਪੱਲ, ਬੋਬਿੰਦਰ ਸਿੰਘ, ਸਤਵੰਤ ਸਿੰਘ, ਅਜੈ ਕੁਮਾਰ, ਪ੍ਰਭਜੋਤ ਸਿੰਘ, ਮਨਦੀਪ ਸਿੰਘ, ਲਖਵਿੰਦਰ ਪਾਲ ਸਿੰਘ, ਕਪਿਲ ਦੇਵੀ, ਹਰਜੀਤ ਸਿੰਘ, ਪੰਨਾ ਸ਼ਰਮਾ ਆਦਿ ਨੇ ਹਾਜ਼ਰ ਸਨ।

Leave a Reply

Your email address will not be published. Required fields are marked *