*ਸਡ਼ਕ ਹਾਦਸੇ ’ਚ ਬੂਲੇਟ ਮੋਟਰਸਾਈਕਲ ਸਵਾਰ ਇੱਕ ਭਰਾ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ*

पंजाब
Spread the love

ਦੀਪਕ ਠਾਕੁਰ
ਤਲਵਾਡ਼ਾ,15 ਅਕਤੂਬਰਲੰਘੇ ਕੱਲ੍ਹ ਸਥਾਨਕ ਰਾਕ ਗਾਰਡਨ ਨਜ਼ਦੀਕ ਵਾਪਰੇ ਸਡ਼ਕ ਹਾਦਸੇ ’ਚ ਬੂਲੇਟ ਮੋਟਰਸਾਈਕਲ ਸਵਾਰ ਇੱਕ ਭਰਾ ਦੀ ਮੌਤ ਹੋ ਗਈ। ਜਦਕਿ ਦੂਜਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
ਤਲਵਾਡ਼ਾ ਪੁਲੀਸ ਕੋਲ਼ ਮ੍ਰਿਤਕ ਦੇ ਪਿਤਾ ਅਕਾਸ਼ਦੀਪ ਨੇ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਲੰਘੇ ਕੱਲ੍ਹ ਉਸਦੇ ਲਡ਼ਕੇ ਓਮ ਤੇ ਚਿਰਾਗ ਤਲਵਾਡ਼ਾ ਬਜ਼ਾਰ ਤੋਂ ਪਿੰਡ ਨਮੋਲੀ ਹਾਰ ਨੂੰ ਜਾ ਰਹੇ ਸਨ। ਓਮ ਮੋਟਰਸਾਈਕਲ ਚਲਾ ਰਿਹਾ ਅਤੇ ਚਿਰਾਗ ਪਿੱਛੇ ਬੈਠਾ ਹੋਇਆ ਸੀ। ਜਿੰਨ੍ਹਾ ਪਿੱਛੇ ਉਹ ਖ਼ੁਦ ਕਾਰ ’ਤੇ ਪਿੰਡ ਨੂੰ ਜਾ ਰਿਹਾ ਸੀ। ਸਥਾਨਕ ਰਾਕ ਗਾਰਡਨ ਦੇ ਕੋਲ਼ ਵਕਤ ਕਰੀਬ 7:55 ਸ਼ਾਮ ਸਾਹਮਣਿਓਂ ਆਏ ਟਰੈਕਟਰ ਟਰਾਲੀ ਨੇ ਗਲ਼ਤ ਸਾਈਡ ਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਦੋਵੇਂ ਭਰਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲੈ ਜਾਇਆ ਗਿਆ। ਜਿੱਥੇ ਇਲਾਜ਼ ਦੌਰਾਨ ਚਿਰਾਗ ਦੀ ਮੌਤ ਹੋ ਗਈ। ਜਦਕਿ ਓਮ ਜ਼ੇਰੇ ਇਲਾਜ ਹੈ। ਤਲਵਾਡ਼ਾ ਪੁਲੀਸ ਨੇ ਪਿਤਾ ਅਕਾਸ਼ਦੀਪ ਦੇ ਬਿਆਨਾਂ ’ਤੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Leave a Reply

Your email address will not be published. Required fields are marked *