ਜਲੰਧਰ (ਦਾ ਮਿਰਰ ਪੰਜਾਬ ):- ਬਹੁਜਨ ਸਮਾਜ ਪਾਰਟੀ ਜਲੰਧਰ ਸ਼ਹਿਰੀ ਵਲੋਂ ਅੱਜ ਮਿਤੀ 27 ਅਕਤੂਬਰ ਨੂੰ ਆਮ ਆਦਮੀ ਪਾਰਟੀ ਸਰਕਾਰ ਤੇ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਖ਼ਿਲਾਫ਼ ਐਡਵੋਕੇਟ ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਪੁਲਿਸ ਵੱਲੋਂ ਆਮ ਲੋਕਾਂ ਨੂੰ ਇਨਸਾਫ਼ ਨਾ ਦੇਣ ਦੇ ਮਾਮਲੇ ਵਿਚ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨ ਨੂੰ ਸੰਬੋਧਿਤ ਕਰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸੂਬਾ ਸਕੱਤਰ ਇੰਜ. ਜਸਵੰਤ ਰਾਏ ਨੇ ਕਿਹਾ ਕਿ ਪੁਲਸ ਨੇ ਸੱਤਾਧਾਰੀ ਧਿਰ ਦੀ ਸ਼ੈਅ ‘ਤੇ ਆਮ ਲੋਕਾਂ ਨੂੰ ਇਨਸਾਫ਼ ਦੇ ਦਾਇਰੇ ਤੋਂ ਬਾਹਰ ਕੱਢ ਦਿੱਤਾ ਹੈ ਤੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ‘ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਪੁਲਿਸ ਇਕ ਸੰਸਥਾਨ ਦੇ ਤੌਰ ‘ਤੇ ਆਪਣੀ ਮਹੱਤਤਾ ਗੁਆ ਚੁੱਕੀ ਹੈ। ਇਸ ਕਰਕੇ ਲੋਕਾਂ ਦਾ ਪ੍ਰਬੰਧ ਵਿਚੋਂ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ ਤੇ ਜਲੰਧਰ ਵਿਚ ਜੰਗਲ ਰਾਜ ਵਰਗੀ ਸਥਿਤੀ ਬਣੀ ਹੋਈ ਹੈ। ਇਸ ਕਰਕੇ ਲੋਕਾਂ ਵਿਚ ਰੋਸ ਬਦਦਾ ਜਾ ਰਿਹਾ ਹੈ। ਇਸ ਮੌਕੇ ਬਸਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਵਿਜੈ ਯਾਦਵ ਤੇ ਸੂਬਾ ਸਕੱਤਰ ਪਰਮਜੀਤ ਮੱਲ ਨੇ ਕਿਹਾ ਜਦੋਂ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਬਸਪਾ ਡੱਟ ਕੇ ਸੰਘਰਸ਼ ਕਰੇਗੀ। ਇਸ ਮੌਕੇ ਬਸਪਾ ਦੇ ਜਲੰਧਰ ਉੱਤਰੀ ਦੇ ਪ੍ਰਧਾਨ ਸਲਵਿੰਦਰ ਕੁਮਾਰ, ਕੇਂਦਰੀ ਦੇ ਪ੍ਰਧਾਨ ਰਣਜੀਤ ਕੁਮਾਰ, ਹਲਕਾ ਪੱਛਮੀ ਤੋਂ ਕਰਮ ਚੰਦ, ਸ਼ਹਿਰੀ ਇੰਚਾਰਜ ਬਲਵਿੰਦਰ ਰਲ੍ਹ, ਸ਼ਾਦੀ ਲਾਲ ਬੱਲਾਂ, ਗੁਰਪਾਲ ਪਾਲਾ, ਕਮਲ ਬਾਦਸ਼ਾਹਪੁਰ, ਪਾਲੀ ਹੁਸੈਨਪੁਰ, ਰਾਕੇਸ਼ ਕੇਸ਼ਾ, ਹਰਮੇਸ਼ ਖੁਰਲਾ ਕਿੰਗਰਾ, ਆਨੰਦ ਰੱਲ, ਬਿੱਲਾ ਸੰਤੋਖਪੁਰਾ, ਬਸਪਾ ਆਗੂ ਵਿਸ਼ਾਲ ਯਾਦਵ, ਅਮਰਜੀਤ ਸਿੰਘ ਨੰਗਲ, ਪ੍ਰਭਜਿੰਦਰ ਸਿੰਘ ਪੱਤੜ, ਨਾਥਪਾਲ ਢਿਲਵਾਂ, ਵਿਜੇ ਜੱਸਲ, ਪ੍ਰੇਮ ਚੌਗਿੱਟੀ, ਦਲਵਿੰਦਰ ਮਕਸੂਦਾਂ, ਅਵਤਾਰ ਮਸੀਹ, ਵਿਜੇ ਚੋਪੜਾ, ਓਮੀ ਰੇਰੂ ਆਦਿ ਵੀ ਮੌਜੂਦ ਸਨ।





