*ਪੰਜਾਬੀ ਫਿਲਮ ‘ਲੰਡਨ ਵਾਲਾ ਪਰਾਹੁਣਾ ਦੇ ਪੋਸਟਰ ਦੀ ਘੁੰਡ ਚੁਕਾਈ*

पंजाब
Spread the love

ਜਲੰਧਰ 29 ਅਕਤੂਬਰ (ਦਾ ਮਿਰਰ ਪੰਜਾਬ )-ਅੱਜ ਸਥਾਨਕ ਪ੍ਰੈਸ ਕਲੱਬ ਵਿਖੇ ਜੀ.ਡੀ ਇੰਟਰਪਰਾਈਜ਼ਿਜ਼ ਦੇ ਮਾਲਕ ਡਾਇਰੈਕਟਰ ਅਤੇ ਪ੍ਰੋਡਿਊਸਰ ਸ੍ਰੀ ਦਰਸ਼ਨ ਲਾਲ ਗੁੱਡ ਨੇ ਆਪਣੀ ਸਹਿਯੋਗੀ ਕੰਪਨੀ ਗੁਰੀ ਪ੍ਰੋਡਕਸ਼ਨ ਅਤੇ ਈਟੀਐਚ ਗਰੁੱਪ ਆੱਫ ਇੰਟਰਟੇਨਮੈਂਟ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ “ਲੰਡਨ ਵਾਲਾ ਪਰਾਹੁਣਾ ‘ ਦੇ ਪੋਸਟਰ ਦੀ ਘੁੰਡ ਚੁਕਾਈ ਮੌਕੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ ਬੀਤੇ ਦਿਨੀਂ ਕਰ ਦਿੱਤੀ ਗਈ ਹੈ ਜਿਸ ਦਾ ਪਹਿਲਾਂ ਮਹੂਰਤ ਵੀ ਆਰੰਭ ਕਰ ਦਿੱਤਾ ਗਿਆ ਹੈ ਸ੍ਰੀ ਦਰਸ਼ਨ ਲਾਲ ਗੁੱਡੂ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਨੂੰ ਦਸੰਬਰ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ ਜਦਕਿ ਇਸ ਫਿਲਮ ਨੂੰ ਰਿਲੀਜ਼ ਸਾਲ 2023 ਦੇ ਮਈ ਮਹੀਨੇ ਵਿੱਚ ਕਰ ਦਿੱਤਾ ਜਾਵੇਗਾ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਫਿਲਮ ਸਾਫਟ ਫੈਮਲੀ ਕਮੇਡੀ ਰੋਮਾਂਸ ਅਤੇ ਪੂਰਨ ਰੂਪ ਨਾਲ ਇੰਟਰਟੇਨਮੈਂਟ ਭਰੀ ਹੋਵੇਗੀ ਜਿਸ ਨੂੰ ਹਰ ਵਿਅਕਤੀ ਆਪਣੀ ਫੈਮਿਲੀ ਨਾਲ ਬੈਠ ਕੇ ਵੀ ਦੇਖ ਸਕੇਗਾ ਇਸ ਫ਼ਿਲਮ ਵਿਚ ਪ੍ਰਮੁੱਖ ਭੂਮਿਕਾ ਵਿੱਚ ਐਡੀ(ADDY) ਤਾਂ ਨਜ਼ਰ ਆਉਣਗੇ ਨਾਲ ਹੀ ਉਨ੍ਹਾਂ ਦੇ ਗੈਰੀ ਸੰਧੂ ਸਾਨੰਦ ਵਰਮਾ, ਕਿਤਿਕਾ,ਨਾਰਾਇਣੀ ਸ਼ਾਸਤਰੀ,ਆਰਤੀ ਖੇਤਰਪਾਲ ਤੋਂ ਇਲਾਵਾ ਵੀ ਹੋਰ ਕਈ ਪ੍ਰਮੁੱਖ ਕਲਾਕਾਰ ਇਸ ਫਿਲਮ ਵਿੱਚ ਆਪਣੀ ਕਲਾਕਾਰੀ ਦਾ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇਣਗੇ ਸ੍ਰੀ ਗੁੱਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫਿਲਮ ਦੇ ਸਹਿ ਪ੍ਰੋਡਿਊਸਰ ਗੁਰੀ ਸੰਧੂ, ਗੁਰਜਿੰਦਰ ਸਿੰਘ, ਅਮਰੀਕ ਸਿੰਘ, ਮੰਗਲ ਸਿੰਘ ਗੁਰਜੰਟ ਸਿੰਘ ਆਦਿ ਨੇ ਆਪਣੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ

Leave a Reply

Your email address will not be published. Required fields are marked *