ਹੁਸ਼ਿਆਰਪੁਰ 4 ਨਵੰਬਰ (ਤਰਸੇਮ ਦੀਵਾਨਾ )-ਪਿਸਤੋਲ ਦੇ ਜ਼ੋਰ ਤੇ ਲੁੱਟ ਖੋਹ ਦਾ ਸ਼ਿਕਾਰ ਹੋਏ ਕਾਰੋਬਾਰੀ ਡਾ ਰੂਬਲ ਨੇ ਸੂਬੇ ਵਿੱਚ ਖ਼ਰਾਬ ਮਾਹੌਲ ਨੂੰ ਦੇਖਦਿਆਂ ਪਰਵਾਸੀ ਭਾਰਤੀਆਂ ਨੂੰ ਪੰਜਾਬ ਵਿੱਚ ਪੈਸਾ ਇਨਵੈਸਟ ਕਰਨ ਦੇ ਫੈਸਲੇ ‘ਤੇ ਮੁਡ਼ ਵਿਚਾਰ ਕਰਨ ਦੀ ਅਪੀਲ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਗੁਜਰਾਤ ਅਤੇ ਹਿਮਾਚਲ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਝਾਂਸੇ ਵਿੱਚ ਨਾ ਆਉਣ ਦੀ ਵੀ ਅਪੀਲ ਕਰ ਦਿੱਤੀ।ਹੁਸ਼ਿਆਰਪੁਰ ਦੇ ਹੋਟਲ ਪ੍ਰੈਜੀਡੈਂਸੀ ਵਿਚ ਕਰਵਾਈ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਕਾਰੋਬਾਰੀ ਡਾ ਰੂਬਲ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਗਗਰੇਟ ਵਿਚ ਆਪਣੀ ਫੈਕਟਰੀ ਰੂਬਲ ਹੈਲਥ ਕੇਅਰ ਤੋਂ ਵਾਪਸ ਪਰਤ ਰਹੇ ਸਨ ਜਦੋਂ ਮੰਗੂਵਾਲ ਨਜ਼ਦੀਕ ਪੰਜਾਬ ਦੀ ਹੱਦ ਵਿਚ ਦਾਖਲ ਹੋਣ ਲੱਗੇ ਤਾਂ ਇਕ ਸਾਈਡ ਤੇ ਖੜ੍ਹੀ ਬੁਲੈਰੋ ਗੱਡੀ, ਜਿਸ ਤੇ ਪੰਜਾਬ ਸਰਕਾਰ ਦਾ ਲੋਗੋ ਲੱਗਾ ਹੋਇਆ ਸੀ,ਗੱਡੀ ਦੇ ਨਜ਼ਦੀਕ ਖੜ੍ਹੇ ਵਿਅਕਤੀਆਂ ਨੇ ਲਾਲ ਝੰਡਾ ਦੇ ਕੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਦੋਂ ਉਨ੍ਹਾਂ ਕਿਸੇ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਦੇ ਭੁਲੇਖੇ ਇਸ਼ਾਰਾ ਮੰਨ ਕੇ ਆਪਣੀ ਗੱਡੀ ਖੜ੍ਹੀ ਕੀਤੀ ਤਾਂ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਗੱਡੀ ਬੰਦ ਕਰਨ ਲਈ ਕਿਹਾ।ਉਨ੍ਹਾਂ ਦੀ ਗੱਡੀ ਬੰਦ ਕਰਨ ਸਾਰ ਹੀ ਗੱਡੀ ਅਨਲੌਕ ਹੋ ਗਈ ਅਤੇ ਬਾਰੀ ਖੋਲ ਕੇ ਦੂਜੀ ਸਾਈਡ ਤੋਂ ਇਕ ਵਿਅਕਤੀ ਕੰਡਕਟਰ ਸੀਟ ਤੇ ਜਾ ਬੈਠਾ ਅਤੇ ਪਿਸਤੌਲ ਕੱਢ ਕੇ ਪੁੜਪੁੜੀ ਨਾਲ ਲਾਉਂਦਿਆਂ ਨਗਦੀ ਤੇ ਸਾਮਾਨ ਦੀ ਮੰਗ ਕੀਤੀ ਜਿਸ ਤੇ ਉਹ ਘਬਰਾ ਗਏ ਤੇ ਉਨ੍ਹਾਂ ਨੇ ਬੈਗ ਵੱਲ ਇਸ਼ਾਰਾ ਕਰ ਦਿੱਤਾ।ਪਿਸਤੌਲ ਦਿਖਾਉਣ ਵਾਲੇ ਜੈਕੀ ਨੇ ਬੈਗ ਨੂੰ ਖੋਲ੍ਹ ਕੇ ਪਲਟਾ ਦਿੱਤਾ ਤਾਂ ਉਸ ਵਿੱਚੋਂ ਡੇਢ ਲੱਖ ਦੀ ਨਕਦੀ ਕੱਢ ਕੇ ਲੈ ਗਏ ਇਸ ਸਾਰੀ ਵਾਰਦਾਤ ਨੂੰ ਕੇਵਲ ਡੇਢ ਦੋ ਮਿੰਟਾਂ ਦਾ ਹੀ ਸਮਾਂ ਲੱਗਿਆ।ਡਾ ਰੂਬਲ ਨੇ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀਆਂ ਨੇ ਮਾਸਕ ਲਗਾ ਕੇ ਮੂੰਹ ਢਕਿਆ ਹੋਇਆ ਸੀ ਨੇ ਉਸ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਦਿੰਦਿਆਂ ਤੁਰੰਤ ਗੱਡੀ ਲੈ ਕੇ ਭੱਜ ਜਾਣ ਲਈ ਕਿਹਾ।ਭਾਵੇਂ ਕਿ ਬਾਅਦ ਵਿਚ ਸੂਚਨਾ ਮਿਲਣ ਤੇ ਪੁਲੀਸ ਵੀ ਮੌਕੇ ਤੇ ਪਹੁੰਚੀ ਅਤੇ ਜਾਂਚ ਪੜਤਾਲ ਕੀਤੀ ਪਰ ਉਹ ਇਸ ਵਾਰਦਾਤ ਨਾਲ ਬਹੁਤ ਡਰ ਗਏ ਹਨ।ਉਨ੍ਹਾਂ ਪੰਜਾਬ ਦੇ ਖ਼ਰਾਬ ਹੋਏ ਹਾਲਾਤ ਸੁਪਰ ਉਂਗਲੀ ਚੁੱਕਦਿਆਂ ਕਿਹਾ ਕਿ ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਇਨ੍ਹਾਂ ਰਾਈ ਅਤੇ ਕਾਰੋਬਾਰੀ ਵਿਅਕਤੀਆਂ ਨਾਲ ਲੁੱਟਖੋਹ ਅਤੇ ਕਤਲੋ ਗਾਰਤ ਹੁੰਦੀ ਰਹੀ ਤਾਂ ਸੂਬੇ ਵਿੱਚ ਪਰਵਾਸੀ ਭਾਰਤੀਆਂ ਅਤੇ ਦੂਜੇ ਸੂਬਿਆਂ ਤੋਂ ਆਪਣਾ ਸਰਮਾਇਆ ਲਾਉਣ ਵਾਲੇ ਕਾਰੋਬਾਰੀ ਗੁਰੇਜ਼ ਕਰਨਗੇ।ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਜੋ ਵਾਰਦਾਤ ਹੋਈ ਹੈ ਇਸ ਦੀ ਪਡ਼ਤਾਲ ਭਾਵੇਂ ਪੁਲੀਸ ਕਰ ਰਹੀ ਹੈ ਪ੍ਰੰਤੂ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਇਸ ਨੂੰ ਸੰਭਾਲਣ ਤੋਂ ਅਸਮਰੱਥ ਹੈ ।ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਸਥਿਤੀ ਨੂੰ ਕੰਟਰੋਲ ਨਹੀਂ ਕਰ ਸਕਦੀ ਤਾਂ ਕੇਂਦਰ ਸਰਕਾਰ ਨੂੰ ਇਸ ਵਿੱਚ ਦਖ਼ਲ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬੀਆਂ ਦੇ ਜਾਨ ਮਾਲ ਦੀ ਰਾਖੀ ਹੋ ਸਕੇ।ਇਸ ਪ੍ਰੈੱਸ ਕਾਨਫਰੰਸ ਵਿਚ ਲੁੱਟ ਖੋਹ ਦਾ ਸ਼ਿਕਾਰ ਹੋਏ ਵੈਦ ਰੂਬਲ ਨਾਲ ਦਵਿੰਦਰ ਸਿੰਘ ਬੰਗਾ,ਰਾਕੇਸ਼ ਤ੍ਰੇਹਨ,ਗੁਰਮੁਖ ਸਿੰਘ ਖੋਸਲਾ ਆਦਿ ਵੀ ਮੌਜੂਦ ਸਨ।





