*ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਮੀਟਿੰਗ ਹੋਈ, ਜ਼ਮੀਨਾਂ ਦੀ ਵਾਜਿਬ ਕੀਮਤ ਨਾ ਮਿਲਣ ’ਤੇ ਪਿੰਡਾਂ ‘ਚ ਅਧਿਕਾਰੀਆਂ ਦੇ ਵਿਰੋਧ ਅਤੇ 22 ਨੂੰ ਤਲਵਾਡ਼ਾ ‘ਚ ਚੱਕਾ ਜਾਮ ਕਰਨ ਦਾ ਕੀਤਾ ਐਲਾਨ*

पंजाब
Spread the love

ਤਲਵਾਡ਼ਾ,12 ਜੁਨ (ਦੀਪਕ ਠਾਕੁਰ)-ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ, ਤਲਵਾਡ਼ਾ ਨੇ ਤਜਵੀਜ਼ਤ ਨੰਗਲ ਡੈਮ ਤਲਵਾਡ਼ਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨਾਂ ਦੇ ਸਰਕਾਰੀ ਰੇਟਾਂ ਤੋਂ ਵੀ ਘੱਟ ਭਾਅ ਮਿਲਣ ਦੇ ਵਿਰੋਧ ‘ਚ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਪਿੰਡ ਬਟਵਾਡ਼ਾ ‘ਚ ਸੁਨੀਲ ਪਰਮਾਰ ਦੀ ਪ੍ਰਧਾਨਗੀ ਹੇਠ ਸੰਘਰਸ਼ ਕਮੇਟੀ ਦੀ ਭਰਵੀਂ ਮੀਟਿੰਗ ਹੋਈ। ਜਿਸ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਅਤੇ ਜ਼ਮਹੂਰੀ ਕਿਸਾਨ ਸਭਾ ਦੇ ਆਗੂ ਵੀ ਸ਼ਾਮਲ ਹੋਏ। ਮੀਟਿੰਗ ‘ਚ ਬੋਲਦਿਆਂ ਸੁਸ਼ੀਲ ਕੁਮਾਰ, ਵਿਨੋਦ ਕੁਮਾਰ, ਸ਼ਮਿੰਦਰ ਸਿੰਘ ਆਦਿ ਨੇ ਕਿਹਾ ਕਿ ਜਿਨ੍ਹਾਂ ਜ਼ਮੀਨਾਂ ਦੀ ਸਰਕਾਰੀ ਕੀਮਤ 54 ਤੋਂ 70 ਹਜ਼ਾਰ ਰੁਪਏ ਪ੍ਰਤੀ ਮਰਲਾ ਹੈ, ਉਸਦਾ ਸਰਕਾਰ ਮਹਿਜ਼ 18 ਤੋਂ 22 ਹਜ਼ਾਰ ਰੁਪਏ ਪ੍ਰਤੀ ਮਰਲਾ ਭਾਅ ਜ਼ਮੀਨ ਮਾਲਕਾਂ ਨੂੰ ਦੇ ਰਹੀ ਹੈ। ਜ਼ਮੀਨ ਦੇ ਯੋਗ ਮੁਆਵਜੇ ਲਈ ਸੰਘਰਸ਼ ਕਮੇਟੀ ਮੈਂਬਰ ਐਸਡੀਐਮ ਮੁਕੇਰੀਆਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਮਿਲ ਚੱੁਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਸੰਘਰਸ਼ ਕਮੇਟੀ ਨੇ ਵਾਜਿਬ ਭਾਅ ਨਾ ਮਿਲਣ ਤੱਕ ਅਧਿਕਾਰੀਆਂ ਦਾ ਪਿੰਡਾਂ ‘ਚ ਵਿਰੋਧ ਕਰਨ ਅਤੇ 22 ਤਾਰੀਕ ਨੂੰ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ਤਲਵਾਡ਼ਾ ਵਿਖੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *