ਪੈਰਿਸ /ਅੰਮ੍ਰਿਤਸਰ, 9 ਨਵੰਬਰ (ਇਕਬਾਲ ਸਿੰਘ ਭੱਟੀ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਹਰਜਿੰਦਰ ਸਿੰਘ ਧਾਮੀ ਚੋਣ ਜਿੱਤ ਗਏ ਹਨ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਬੜੇ ਫ਼ਰਕ ਨਾਲ ਹਰਾਇਆ ਹੈ। ਐਸਜੀਪੀਸੀ ਦੀਆਂ ਚੋਣਾਂ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪਈਆਂ, ਜਦੋਂ ਕਿ ਬੀਬੀ ਜਗੀਰ ਕੌਰ ਨੂੰ 42 ਵੋਟਾਂ ਪਈਆਂ। ਜਗੀਰ ਕੌਰ ਐਸਜੀਪੀਸੀ ਚੋਣਾਂ ਵਿੱਚ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਗੀਰ ਕੌਰ ਵਿੱਚ ਮੁਕਾਬਲਾ ਸੀ। ਇਸ ਮੌਕੇ ਬੀਬੀ ਜਗੀਰ ਕੌਰ ਨੇ ਹਰਜਿੰਦਰ ਸਿੰਘ ਧਾਮੀ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਪੰਥ ਲਈ ਕੰਮ ਕਰਦੀ ਰਿਹਾਂਗੀ। ਉਨ੍ਹਾਂ ਕਿਹਾ ਕਿ ਮੈਂ ਧੱਕੇ ਦੇ ਬਾਵਜੂਦ 42 ਵੋਟਾਂ ਲੈ ਗਈ।





