*ਸਿੱਧੂ ਮੂਸੇਵਾਲਾ ਅਤੇ ਕਤਲ ਤੋਂ ਬਾਅਦ ਗਾਇਕ ਮੀਕਾ ਸਿੰਘ ਦੀ ਵਧਾਈ ਗਈ ਸੁਰੱਖਿਆ*

देश
Spread the love

ਜੋਧਪੁਰ( ਦਾ ਮਿਰਰ ਪੰਜਾਬ)-ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਚਿੰਤਾਜਨਕ ਹੈ ਦਿਨ ਦਿਹਾੜੇ ਇਸ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਚਿੰਤਾ ਦਾ ਵਿਸ਼ਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਜੋਧਪੁਰ ਪੁਲਿਸ ਨੇ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਹੁਣ ਜੋਧਪੁਰ ‘ਚ ਪੰਜਾਬੀ ਗਾਇਕ ਮੀਕਾ ਸਿੰਘ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਕਾ ਸਿੰਘ ਜੋਧਪੁਰ ਵਿੱਚ ਮੀਕਾ ਦੀ ਵੋਟ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਹਨ।ਹਾਲਾਂਕਿ ਮੀਕਾ ਸਿੰਘ ਨੇ ਸੁਰੱਖਿਆ ਦੀ ਮੰਗ ਨਹੀਂ ਕੀਤੀ ਸੀ ਪਰ ਇਹਤਿਆਤ ਵਜੋਂ ਜੋਧਪੁਰ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਮੀਕਾ ਨੇ ਕਈ ਟਵੀਟ ਕੀਤੇ ਸਨ, ਲਾਰੇਂਸ ਬਿਸ਼ਨੋਈ ਦੇ ਫੇਸਬੁੱਕ ਪੇਜ ਦਾ ਵੀ ਸਕਰੀਨ ਸ਼ਾਟ ਲਿਆ ਸੀ। ਮੀਕਾ ਸਿੰਘ ਨੇ ਵੀ ਫੇਸਬੁੱਕ ਪੇਜ ਨੂੰ ਸ਼ੇਅਰ ਕਰਨ ਅਤੇ ਬੈਨ ਕਰਨ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਮੀਕਾ ਸਿੰਘ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

Leave a Reply

Your email address will not be published. Required fields are marked *