ਲੋਹੀਆਂ ਖਾਸ 10 ਨਵੰਬਰ( ਰਾਜੀਵ ਕੁਮਾਰ ਬੱਬੂ )-ਲੋਹੀਆਂ ਖ਼ਾਸ ਦੇ ਵਾਰਡ ਨੰਬਰ 9 ਦੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਇੰਚਾਰਜ ਸ਼ਾਹਕੋਟ ਰੱਤਨ ਸਿੰਘ ਕਾਕੜ ਕਲਾਂ, ਸਰਬਜੀਤ ਸਿੰਘ ਆਮ ਆਦਮੀ ਪਾਰਟੀ ਜਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ, ਹਰਜਿੰਦਰ ਸਿੰਘ ਸੀਚੇਵਾਲ, ਨਿਰਮਲ ਸਿੰਘ ਤੇ ਹੋਰ ਸਾਥੀਆਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਥਿਆੜਾ, ਮੰਗਲ ਸਿੰਘ ਬਾਸੀ ਲੋਕ ਸਭਾ ਇੰਚਾਰਜ ਚੇਅਰਮੈਨ ਅਤੇ ਐਗਰੋ ਐਕਸਪੋਰਟ ਪੰਜਾਬ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਉਪਰੰਤ ਇਲਾਕਾ ਲੋਹੀਆਂ ਦੇ ਐਸ ਪਾਸ ਤੋਂ ਕਾਂਗਰਸ ਪਾਰਟੀ ਦੇ ਸਰਪੰਚਾ ਅਤੇ ਵਰਕਰਾ ਨੂੰ ਪਾਰਟੀ ਦੇ ਨਿਸ਼ਾਨ ਵਾਲੇ ਸਿਰੋਪੇ ਦੇ ਕੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਲ ਕੀਤਾ ਗਿਆ ਇਸ ਮੋਕੇ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਵੋਟਰਾਂ ਤੇ ਸਪੋਟਰਾਂ ਨੂੰ ਆਮ ਆਦਮੀ ਪਾਰਟੀ ਚ ਆਉਣ ਤੇ ਜੀ ਆਇਆਂ ਨੂੰ ਕਿਹਾ ਅਤੇ ਭਰੋਸਾ ਦਵਾਇਆ ਕਿ ਸਭ ਦਾ ਬਣਦਾ ਮਾਣ ਸਨਮਾਨ ਕੀਤਾ ਜਾਏਗਾ ਉਪਰੰਤ ਹਲਕਾ ਇੰਚਾਰਜ ਰੱਤਨ ਸਿੰਘ ਕਾਕੜ ਕਲਾਂ ਤੇ ਸਾਥੀਆਂ ਵੱਲੋਂ ਮੁੱਖ ਮਹਿਮਾਨ ਰਾਜਵਿੰਦਰ ਕੌਰ ਥਿਆੜਾ, ਮੰਗਲ ਸਿੰਘ ਬਾਸੀ ਅਤੇ ਥਾਣਾ ਮੁੱਖੀ ਲੋਹੀਆਂ ਸੁਰਜੀਤ ਸਿੰਘ ਪੱਡਾ ਨੂੰ ਲੋਈਆ ਭੇਂਟ ਕਰਦੇ ਸਨਮਾਨਿਤ ਕੀਤਾ ਗਿਆ। ਆਪ ਚ ਸ਼ਾਮਲ ਹੋਣ ਚ ਸਾਬਕਾ ਪ੍ਰਧਾਨ ਨਗਰ ਪੰਚਾਇਤ ਲੋਹੀਆਂ ਬਲਵਿੰਦਰ ਸਿੰਘ ਟਿਡੂ, ਅਮਰਜੀਤ ਕੌਰ ਸਾਬਕਾ ਕੌਂਸਲਰ, ਰੇਖਾ ਰਾਣੀ ਕੌਂਸਲਰ, ਰਮਨ ਕੁਮਾਰ ਸੱਦੀ, ਰਾਮ ਤੀਰਥ ਸੱਦੀ, ਪਰਦੀਪ ਕੁਮਾਰ ਗਾਂਧੀ, ਪਰਮੋਦ ਕੁਮਾਰ, ਅਮਨ ਪਨੇਸਰ, ਕੁਲਦੀਪ ਸਿੰਘ ਬਾਗਵਾਲੇ, ਦਰਸ਼ਨ ਸਿੰਘ ਪੇਟੀਆਂ ਵਾਲੇ, ਮੋਤੀ ਕਾਲੀਆ, ਪਿੰਡ ਨਸੀਰ ਪੁਰ ਤੋ ਪਰਮਿੰਦਰ ਸਿੰਘ, ਨਿਰਮਲ ਸਿੰਘ, ਸਰਵਣ ਸਿੰਘ, ਜਸਵਿੰਦਰ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਅਤੇ ਸਹਿਬ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਤਰਲੋਕ ਮਸੀਹ,ਕੁਲਵੰਤ ਸਿੰਘ, ਦਲਜੀਤ ਸਿੰਘ ਬਲਵੀਰ ਸਿੰਘ, ਫ਼ਕੀਰ ਸਿੰਘ, ਸੀਤਾ ਰਾਣੀ, ਕਰਮਜੀਤ ਕੌਰ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜੋਸਨ, ਸਾਬਕਾ ਸਰਪੰਚ ਜਸਪਾਲ ਸਿੰਘ ਕੋਟਲੀ, ਮੱਘਰ ਸਿੰਘ ਚੇਅਰਮੈਨ ਲੈਂਡ ਮਾਰਕ ਬੈਂਕ। ਇਸ ਮੋਕੇ ਬਲਵੀਰ ਸਿੰਘ ਬਲਾਕ ਪ੍ਰਧਾਨ, ਗੁਰਦੀਪ ਸਿੰਘ ਨੰਬਰਦਾਰ, ਭਿੰਦਾ ਜਲਾਲਪੁਰ, ਸਰਵਣ ਸਿੰਘ ਨਸੀਰਪੁਰ, ਅਜੈਬ ਸਿੰਘ, ਤੇਜੀ ਕੰਗ, ਜੱਸਾ, ਸੁੱਚਾ ਸਿੰਘ ਗਿੱਲ, ਪਰਬਤਪਲ ਸਿੰਘ ਝੀਤਾ, ਨਵਨੀਤ ਸਿੰਘ ਬਾਬਾ ਆਦਿ ਹਾਜਰ ਸਨ।





