ਫਗਵਾੜਾ (ਦਾ ਮਿਰਰ ਪੰਜਾਬ)-ਫਗਵਾੜਾ ਦੇ ਬੰਗਾ ਰੋਡ ਤੇ ਬਣ ਰਹੇ ਗ਼ੈਰਕਾਨੂੰਨੀ ਰਿ ਜਾਂਚ ਕਮੇਟੀ ਦਾ ਗਠਨਜ਼ੌਰਟ ਮਾਮਲੇ ਵਿਚ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਨਾਇਨ ਜੱਸਲ ਨੇਂ ਕਮੇਟੀ ਦਾ ਗਠਨ ਕਰ ਦਿੱਤਾ ਹੈ, ਉਕਤ ਕਮੇਟੀ ਨੂੰ 10 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ,ਨਾਲ ਹੀ ਨਗਰ ਨਿਗਮ ਕਮਿਸ਼ਨਰ ਵੱਲੋਂ ਕਿਹਾ ਗਿਆ ਹੈ ਕਿ ਗੈਰ-ਕਨੂੰਨੀ ਰਿਜ਼ੌਰਟ ਦੀ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਜਿਕਰਯੋਗ ਹੈ ਕਿ ਫਗਵਾੜਾ ਨਗਰ ਨਿਗਮ ਦਾ ਇੱਕ ਇੰਸਪੈਕਟਰ ਅੱਜ ਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਕਤ ਇੰਸਪੈਕਟਰ ਨੇ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਚੂਨਾ ਲਗਾ ਕੇ ਆਪਣੀ ਸੰਦੂਕੜੀ ਭਰ ਲਈ ਹੈ। ਉਕਤ ਇੰਸਪੈਕਟਰ ਪਿਛਲੇ ਕਾਫੀ ਸਮੇਂ ਤੋਂ ਏਥੇ ਤੈਨਾਤ ਹੈ ਅਤੇ ਉਸ ਨੂੰ ਨਗਰ ਨਿਗਮ ਦੇ ਅਧੀਨ ਪੈਂਦੇ 4 ਸੈਕਟਰਾਂ ਦੀ ਪੂਰੀ ਜਾਣਕਾਰੀ ਹੈ। ਇਸ ਇੰਸਪੈਕਟਰ ਕੋਲ 2 ਸੈਕਟਰ ਹਨ ਜਿੱਥੇ ਉਹ ਮੋਟੀ ਮਾਰ ਮਾਰ ਰਿਹਾ ਹੈ। ਪਤਾ ਲੱਗਾ ਹੈ ਕਿ ਜਿਸ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਸ ਤੋਂ ਬਾਅਦ ਸਰਕਾਰ ਨੇ ਵੱਡੇ ਪੱਧਰ ਤੇ ਪੰਜਾਬ ਵਿਚ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ, ਫਗਵਾੜਾ ਨਗਰ ਨਿਗਮ ਦੇ ਵੱਡੇ ਅਫਸਰ ਏ ਟੀ ਪੀ ,ਐਮਪੀਪੀ ਅਤੇ ਇੰਸਪੈਕਟਰਾਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ , ਪਰ ਉਹ ਖੁਦ ਰਿਸ਼ਵਤਖੋਰ ਇੰਸਪੈਕਟਰ ਦੀ ਬਦਲੀ ਨਹੀਂ ਹੋਈ। ਫਗਵਾੜਾ ਨਗਰ ਨਿਗਮ- ਵਿਚ ਸਾਰੇ ਹੀ ਅਫਸਰ ਨਵੇਂ ਆਏ ਸਨ ਉਨ੍ਹਾਂ ਨੂੰ ਹਲਕੇ ਦੀ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਇਸ ਇੰਸਪੈਕਟਰ ਨੂੰ ਹਲਕੇ ਦੀ ਪੂਰੀ ਜਾਣਕਾਰੀ ਸੀ ਅਤੇ ਕਿਸ ਜਗ੍ਹਾ ਤੋਂ ਵੱਡੇ ਪੱਧਰ ਤੇ ਪੈਸਾ ਆ ਸਕਦਾ ਹੈ ਉਸ ਨੇ ਪੂਰਾ ਪਲਾਨ ਕੀਤਾ।
ਸੂਤਰ ਦੱਸਦੇ ਹਨ ਕਿ ਇਸ ਇੰਸਪੈਕਟਰ ਨੇ ਬੰਗਾ ਰੋਡ ਸਥਿਤ ਇਕ ਰਿਜ਼ੌਰਟ ਦੀ ਪੂਰੀ ਤਰ੍ਹਾਂ ਸੈਟਿੰਗ ਕੀਤੀ। ਉਕਤ ਰਿਜ਼ੌਰਟ ਦੇ ਮਾਲਕਾਂ ਕੋਲੋਂ ਇਸ ਨੇ ਵੱਡੇ ਪੱਧਰ ਤੇ 15 ਲੱਖ ਦੀ ਰਿਸ਼ਵਤ ਲੈ ਕੇ ਉਸ ਨੇ ਸਰਕਾਰ ਨੂੰ ਮੋਟਾ ਚੂਨਾ ਲਗਾਇਆ, ਇਸ ਰਿਜ਼ੌਰਟ ਵਿੱਚ ਵੱਡੇ ਪੱਧਰ ਤੇ ਊਣਤਾਈਆਂ ਹਨ ਉਸ ਨੂੰ ਅੱਖੋਂ ਪਰੋਖੇ ਕਰਕੇ ਇੰਸਪੈਕਟਰ ਆਪਣੀ ਜੇਬ ਗਰਮ ਕਰ ਗਿਆ।
ਇਸੇ ਸਬੰਧ ਵਿਚ ਜਲੰਧਰ ਦੇ ਇਕ ਆਰਟੀਆਈ ਐਕਟੀਵਿਸਟ ਨੇ ਰਿਸ਼ਵਤਖੋਰ ਇੰਸਪੈਕਟਰ ਖ਼ਿਲਾਫ਼ ਅੱਜ ਇਕ ਸ਼ਿਕਾਇਤ ਵਿਅਕਤੀ ਜਿਸ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਮੈਡਮ ਨਾਇਨ ਜੱਸਲ ਨੇ ਤਰੁੰਤ ਹੀ ਦੋ ਮੈਂਬਰੀ ਕਮੇਟੀ ਜਾਂਚ ਕਮੇਟੀ ਬਣਾ ਦਿਤੀ ਹੈ ਇਸ ਕਮੇਟੀ ਵਿਚ ਐਮਟੀਪੀ ਮਿਹਰਬਾਨ ਸਿੰਘ ਅਤੇ ਏਟੀਪੀ ਵਿਕਾਸ ਦੁਆ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਕਮੇਟੀ 10 ਦਿਨਾਂ ਦੇ ਅੰਦਰ ਅੰਦਰ ਬੰਗਾ ਰੋਡ ਤੇ ਬਣ ਰਹੇ ਰਿਜ਼ੌਰਟ ਦੀ ਪੂਰੀ ਜਾਂਚ ਕਰਕੇ ਦੇਣ ਨੂੰ ਕਿਹਾ ਗਿਆ ਹੈ। ਸੂਤਰ ਦੱਸਦੇ ਹਨ ਕਿ ਇਸ ਰਿਜ਼ੌਰਟ ਦੀਆਂ ਦੋ ਮੰਜਲਾ ਪਾਸ ਹਨ ਅਤੇ ਦੋ ਮੰਜਲਾ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਹਨ।
ਨਗਰ ਨਿਗਮ ਦੇ ਕਮਿਸ਼ਨਰ ਮੈਡਮ ਜੱਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਕਤ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ ਜੇਕਰ ਇਸ ਬਿਲਡਿੰਗ ਵਿਚ ਹੋਈ ਊਣਤਾਈ ਹੋਈ ਤਾ ਬਿਲਡਿੰਗ ਨੂੰ ਢਾਇਆ ਜਾਵੇਗਾ ਅਤੇ ਜ਼ਿੰਮੇਵਾਰ ਅਫਸਰਾਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।