*ਪੈਨਸ਼ਨਰਜ਼ ਐਸੋਸਿਏਸ਼ਨ ਤਹਿਸੀਲ ਮੁਕੇਰੀਆਂ ਦੀ ਚੋਣ ਮੁਕੰਮਲ ਹੋਈ*

Uncategorized
Spread the love

ਦੀਪਕ ਠਾਕੁਰ

ਤਲਵਾਡ਼ਾ,14 ਨਵੰਬਰ-ਇੱਥੇ ਲੰਘੇ ਕੱਲ੍ਹ ਪੈਨਸ਼ਨਰਜ਼ ਵੈਲਫੇਅਰ ਐਸੋਸਿਏਸ਼ਨ,ਪੰਜਾਬ ਤਹਿਸੀਲ ਮੁਕੇਰੀਆਂ ਦੀ ਚੋਣ ਜ਼ਿਲ੍ਹੇ ਵੱਲੋਂ ਨਿਯੁਕਤ ਨਿਗਰਾਨ ਦਲਵੀਰ ਸਿੰਘ ਭੁੱਲਰ ਤੇ ਵਿਜੈ ਭਾਟੀਆ ਦੀ ਦੇਖ ਰੇਖ ਮੁਕੰਮਲ ਹੋਈ। ਗਿਆਨ ਸਿੰਘ ਗੁਪਤਾ ਲਗਾਤਾਰ ਚੌਥੀ ਵਾਰ ਐਸਸਿਏਸ਼ਨ ਦੇ ਤਲਵਾਡ਼ਾ ਜ਼ੋਨ ਤੋਂ ਅਗਲੇ ਦੋ ਸਾਲਾਂ ਲਈ ਸਰਬਸਮੰਤੀ ਨਾਲ ਪ੍ਰਧਾਨ ਚੁਣੇ ਗਏ। ਚੋਣ ’ਚ ਜ਼ੋਨ ਦੇ ਵੱਡੀ ਗਿਣਤੀ ਪੈਨਸ਼ਨਰਾਂ ਨੇ ਹਿੱਸਾ ਲਿਆ।
ਤਿਲਕ ਰਾਜ ਬੇਡ਼ਿੰਗ ਵੱਲੋਂ ਪ੍ਰਧਾਨ ਪਦ ਲਈ ਗਿਆਨ ਸਿੰਘ ਗੁਪਤਾ, ਜਨਰਲ ਸਕੱਤਰ ਜੁਗਰਾਜ ਸਿੰਘ ਅਤੇ ਵਿੱਤ ਸਕੱਤਰ ਹੈਡਮਾਸਟਰ ਉਤੱਮ ਸਿੰਘ ਦਾ ਪੈਨਲ ਪੇਸ਼ ਕੀਤਾ ਗਿਆ। ਜਿਸਦੀ ਧਰਮ ਚੰਦ ਉਰਫ਼ ਡੀ ਸੀ, ਓਮ ਦੱਤ ਉਰਫ਼ ਓਮੀ, ਮਾਸਟਰ ਮੇਲਾ ਰਾਮ ਅਤੇ ਵੀਰ ਸਿੰਘ ਨੇ ਪ੍ਰੋਡ਼ਤਾ ਕੀਤੀ। ਹਾਜ਼ਰ ਪੈਨਸ਼ਨਰਾਂ ਪੇਸ਼ ਚੋਣ ਪੈਨਲ ਨੂੰ ਸਰਬਸਮੰਤੀ ਨਾਲ ਪ੍ਰਵਾਨਗੀ ਦਿੱਤੀ। ਇਸ ਮੌਕੇ 20 ਤਾਰੀਕ ਨੂੰ ਸਥਾਨਕ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਕਰਵਾਏ ਜਾ ਰਹੇ ਸਲਾਨਾ ਪੈਨਸ਼ਨਰ ਜਾਗਰੂਕਤਾ ਸੈਮੀਨਾਰ ਵਿਚ ਉੱਘੇ ਟ੍ਰੇਡ ਯੂਨੀਅਨ ਆਗੂ ਸਾਥੀ ਹਰਕੰਵਲ ਸਿੰਘ ਨੂੰ ਮੁੱਖ ਬੁਲਾਰੇ ਵਜੋਂ ਬੁਲਾਉਣ ਦਾ ਸਰਬਸਮੰਤੀ ਨਾਲ ਫੈਸਲਾ ਲਿਆ। ਨਵੇਂ ਚੁਣੇ ਅਹੁਦੇਦਾਰਾਂ ਨੇ ਹਾਜ਼ਰੀਨ ਦਾ ਧਨਵਾਦ ਕੀਤਾ ਅਤੇ ਸਰਕਾਰ ਦੀਆਂ ਮਿਹਨਤਕਸ਼ ਲੋਕਾਂ, ਮੁਲਾਜ਼ਮਾਂ ਤੇ ਪੈਨਸ਼ਨਰ ਵਿਰੋਧੀਆਂ ਨੀਤੀਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ਾਂ ਵਿਚ ਡਟ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁੰਦਨ ਲਾਲ, ਸੋਹਣ ਸਿੰਘ, ਚੌਧਰੀ ਬੰਸੀ ਲਾਲ, ਨੂਰ ਮੁਹਮੰਦ, ਪ੍ਰਿੰਸੀਪਲ ਉਪਦੇਸ਼ ਕੁਮਾਰ, ਵੀਰ ਸਿੰਘ, ਬਿਸ਼ਨ ਦਾਸ, ਸ਼ਾਮ ਸਿੰਘ ਕਮਾਹੀ ਦੇਵੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *