*ਸਹਿਕਾਰੀ ਸਭਾ ’ਚ ਗਬਨ ਮਾਮਲੇ ਵਿਚ ਲੋਡ਼ੀਂਦੇ ਦੋਸ਼ੀ ਨੂੰ ਪੁਲੀਸ ਨੇ ਕੀਤਾ ਕਾਬੂ*

पंजाब
Spread the love

ਦੀਪਕ ਠਾਕੁਰ

ਤਲਵਾਡ਼ਾ,25 ਨਵੰਬਰ-ਇੱਥੇ ਨੇਡ਼ਲੇ ਪਿੰਡ ਭਟੇਡ਼ ਦੀ ਸਹਿਕਾਰੀ ਬਹੁਮੰਤਵੀ ਸਭਾ ’ਚ ਲੱਖਾਂ ਰੁਪਏ ਘੁਟਾਲੇ ’ਚ ਲੋਡ਼ੀਂਦੇ ਮੁੱਖ ਦੋਸ਼ੀ ਅਜੇ ਕੁਮਾਰ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ’ ਦਿ ਭਟੇਡ਼ ਸਹਿਕਾਰੀ ਬਹੁਮੰਤਵੀ ਸਭਾ ’ ਵਿਚ ਲੱਖਾਂ ਰੁਪਏ ਦੇ ਗਬਨ ਮਾਮਲੇ ’ਚ ਨਾਮਜ਼ਦ ਸਭਾਹ ਦੇ ਸਾਬਕਾ ਸਕੱਤਰ ਅਜੇ ਕੁਮਾਰ ਪੁੱਤਰ ਗੁਰਪ੍ਰਸ਼ਾਦ ਵਾਸੀ ਭਟੇਡ਼ ਥਾਣਾ ਤਲਵਾਡ਼ਾ ਨੂੰ ਪੁਲੀਸ ਨੇ ਸਥਾਨਕ ਬਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਹੈ। ਏਐਸਆਈ ਹਰਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੁਖਬਰ ਦੀ ਨਿਸ਼ਾਨਦੇਹੀ ’ਤੇ ਲੰਘੇ ਵੀਰਵਾਰ ਅਜੇ ਕੁਮਾਰ ਨੂੰ ਮੇਨ ਬਸ ਸਟੈਂਡ ਤੋਂ ਕਾਬੂ ਕੀਤਾ ਸੀ। ਜਿਸ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਰੱਖਿਆ ਗਿਆ ਸੀ। ਮੁਲਜ਼ਮ ਨੂੰ ਅੱਜ ਮੁਕੇਰੀਆਂ ਅਦਾਲਤ ’ਚ ਪੇਸ਼ ਕਰਨ ਉਪਰੰਤ ਜ਼ੇਲ੍ਹ ਭੇਜ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਸਥਾਨਕ ਪੁਲੀਸ ਨੇ ਅਜੇ ਕੁਮਾਰ ’ਤੇ ਸਭਾ ਦੇ ਕਰੀਬ 52.30 ਲੱਖ ਰੁਪਏ ਦੇ ਗਬਨ ਦਾ ਮਾਮਲਾ ਇਸੇ ਸਾਲ ਜੁਲਾਈ ਮਹੀਨੇ ’ਚ ਦਰਜ ਕੀਤਾ ਸੀ। ਇਸ ਤੋਂ ਇਲਾਵਾ ਦੋਸ਼ੀ ’ਤੇ ਲਾਕਡਾਊਨ ਦੌਰਾਨ ਨਸ਼ੀਲੇ ਪਦਾਰਥ ਰੱਖਣ ਦੇ ਸਿਲਸਿਲੇ ’ਚ ਵੀ ਇੱਕ ਮਾਮਲਾ ਦਰਜ ਹੈ। 

 

 

Leave a Reply

Your email address will not be published. Required fields are marked *