ਜਲੰਧਰ (ਦਾ ਮਿਰਰ ਪੰਜਾਬ)-ਅਜ ਦੇ ਸਮੇਂ ਵਿਚ ਜਿਆਦਾਤਰ ਲੋਕ ਆਪਣਾ ਸਿਦਕ ਗਵਾ ਚੁੱਕੇ ਹਨ ਪਰ ਉਹ ਇਹ ਗੱਲ ਸਮਝ ਨਹੀ ਪਾ ਰਹੇ ਕਿ ਕਿਸੇ ਨਾਲ ਧੋਖਾ ਕਰਕੇ ਉਹ ਆਪਣੇ ਉਜਾੜੇ ਦੀ ਨੀਂਹ ਰੱਖ ਰਹੇ ਹਨ। ਅਜਿਹਾ ਮਾਮਲਾ ਪਿੰਡ ਰਾਏਪੁਰ ਰਸੂਲਪੁਰ ਥਾਣਾ ਮਕਸਦਾਂ ਤੋਂ ਸਾਹਮਣੇ ਆਇਆ ਹੈ। ਇੰਗਲੈਂਡ ਵਿਚ ਰਹਿਣ ਵਾਲੇ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਨੇ ਐਸ ਐਸ ਪੀ ਦਿਹਾਤੀ ਜਲੰਧਰ ਪਾਸ ਪੇਸ਼ ਹੋ ਕੇ ਦਰਖਾਸਤ ਦਿਤੀ ਸੀ ਕਿ ਉਸ ਦੇ ਪਿਤਾ ਹਰਬੰਸ ਸਿੰਘ ਨੇ 1974 ਵਿਚ ਇਕ ਭਠਾ ਕਾਰੋਬਾਰ ਕਰਨ ਲਈ ਕਿਰਾਏ ਉਪਰ ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਤੂਰ ਨੂੰ ਦਿਤਾ ਸੀ ਪਰ ਹੁਣ ਇਸ ਭਠੇ ਨੂੰ ਕੁਝ ਸਮਾਂ ਪਹਿਲਾਂ ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਤੂਰ ਨੇ ਆਪਣੇ ਪੁਤਰਾਂ ਅਤੇ ਕੁਝ ਹੋਰ ਵਿਅਕਤੀਆਂ ਨਾਲ ਹਮ ਸਲਾਹ ਹੋ ਕੇ ਢਾਹ ਦਿੱਤਾ ਹੈ ਅਤੇ ਸਮਾਨ ਖੁਰਦ ਬੁਰਦ ਕਰ ਦਿੱਤਾ ਹੈ ।ਇਸ ਪਰ ਐਸ ਐਸ ਪੀ ਸਹਿਬ ਨੇ ਡੂੰਘਾਈ ਨਾਲ ਜਾਂਚ ਕਰਨ ਲਈ ਐਸ ਪੀ ਡੀ ਸਹਿਬ ਨੂੰ ਮਾਰਕ ਕੀਤੀ। ਲੰਬੀ ਜਾਂਚ ਤੋ ਬਾਅਦ ਡੀ.ਏ.ਲੀਗਲ ਸਹਿਬ ਵਾਲਿਆ ਦੀ ਰਾਏ ਲੈਣ ਉਪਰੰਤ ਥਾਣਾ ਮਕਸੂਦਾਂ ਵਿੱਖੇ ਮੁ.ਨੰ.130 ਮਿਤੀ 16-10-2022 ਦਰਜ ਕਰਨ ਉਪਰੰਤ ਦੋਸ਼ੀ ਨੂੰ ਥਾਣੇ ਬੁਲਾਇਆ ਗਿਆ ਪਰ ਉਸ ਨੇ ਚਲਾਕੀ ਨਾਲ ਕੋਰਟ ਵਿਚ ਜਮਾਨਤ ਲਈ ਅਰਜੀ ਦਾਖਲ ਕਰ ਦਿਤੀ ਅਤੇ ਮਾਨਯੋਗ ਅਦਾਲਤ ਵਿਚ ਆਪਣੀ 84 ਸਾਲ ਦੀ ਉਮਰ ਅਤੇ ਵਖ ਵਖ ਬੀਮਾਰੀਆਂ ਦਾ ਸ਼ਿਕਾਰ ਹੋਣ ਦਾ ਵਾਸਤਾ ਪਾਇਆ। ਕਈ ਦਿਨਾ ਦੀ ਸੁਣਵਾਈ ਤੋਂ ਬਾਅਦ ਸਖਤ ਸ਼ਰਤਾਂ ਤਹਿਤ ਮਾਨਯੋਗ ਅਦਾਲਤ ਨੇ ਜਮਾਨਤ ਦਿੰਦਿਆ ਪੁਲਸ ਪਾਸ ਪੇਸ਼ ਹੋਣ, ਪਾਸਪੋਰਟ ਜਮਾਂ ਕਰਾਉਣ ਲਈ ਅਤੇ ਇਕ ਲੱਖ ਰੁਪਏ ਦੀ ਜਮਾਨਤ ਭਰਨ ਦੇ ਨਾਲ ਨਾਲ ਹੋਰ ਸਖ਼ਤ ਸ਼ਰਤਾਂ ਵੀ ਲਗਾਈਆਂ। ਇਸ ਪਰ ਮਕਸੂਦਾਂ ਪੁਲਸ ਨੇ ਚਰਨਜੀਤ ਸਿੰਘ ਤੂਰ ਨੂੰ ਗ੍ਰਿਫਤਾਰ ਕਰ ਕੇ ਪਾਸਪੋਰਟ ਜਬਤ ਕਰ ਲਿਆ ਅਤੇ ਇਕ ਲੱਖ ਰੁਪਏ ਦੀ ਜਮਾਨਤ ਭਰਨ ਨਾਲ ਸ਼ਰਤਾਂ ਤਹਿਤ ਰਿਹਾ ਕੀਤਾ। ਹੁਣ ਪੁਲਸ ਬਾਕੀ ਲੋਕਾਂ ਦੀ ਭਾਲ ਕਰ ਰਹੀ ਹੈ ਜਿੰਨਾ ਨੇ ਚਰਨਜੀਤ ਸਿੰਘ ਤੂਰ ਦੀ ਭਠਾ ਢਾਹੁਣ ਵਿਚ ਮਦਦ ਕੀਤੀ।





