ਪੈਰਿਸ / ਬੇਗੋਵਾਲ ( ਭੱਟੀ ਫਰਾਂਸ ) ਬੇਗੋਵਾਲ ਸਥਿੱਤ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਲਕਾ ਭੁਲੱਥ ਵਿਖੇ 6 ਦਸੰਬਰ ਦਿਨ ਮੰਗਲਵਾਰ ਨੂੰ ਦੁਪਿਹਰ ਦੇ ਇੱਕ ਵਜੇ ਸਾਬਕਾ ਪ੍ਰਧਾਨ S.G.P.C ਬੀਬੀ ਜਗੀਰ ਕੌਰ ਵੱਲੋਂ ਆਪਣੇ ਸਾਥੀਆਂ ਅਤੇ ਵਰਕਰਾਂ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਸਾਹਿਬ ( ਸੰਤ ਬਾਬਾ ਪ੍ਰੇਮ ਸਿੰਘ ਬੇਗੋਵਾਲ ) ਦੇ ਦੀਵਾਨ ਹਾਲ ਵਿੱਚ ਬੁਲਾਈ ਗਈ ਹੈ, ਜਿਸ ਵਿੱਚ ਪੰਥਕ ਅਤੇ ਸਿਆਸੀ ਵਿਚਾਰ ਵਟਾਂਦਰਾ ਕੀਤੇ ਜਾਣਗੇ । ਬੀਬੀ ਜਗੀਰ ਕੌਰ ਜੀ ਵਲੋਂ ਨਿਮਰਤਾ ਸਹਿਤ ਬੇਨਤੀ ਹੈ ਕੇ ਸਮੂਹ ਵਰਕਰ ਸਾਹਿਬਾਨ ਆਪਣੇ ਸਾਥੀਆ ਨਾਲ ਹੁੰਮ ਹੁੰਮਾ ਕੇ ਪਹੁੰਚਣ ਦੀ ਕ੍ਰਿਪਲਤਾ ਕਰਨ ਜੀ |





