*ਪਟਨਾ ਸਾਹਿਬ ਵਿਖੇ ਨਕਲੀ ਸੋਨਾ ਚੜਾਉਣ ਦੇ ਮਾਮਲੇ ਵਿਚ ਪਟਨਾ ਅਦਾਲਤ ਨੇ ਡਾ.ਗੁਰਵਿੰਦਰ ਸਿੰਘ ਸਮਰਾ ਦੀ ਜਮਾਨਤ ਕੀਤੀ ਖਾਰਿਜ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਗੁਰਵਿੰਦਰ ਸਿੰਘ ਸਮਰਾ ਪੁੱਤਰ ਗੁਰਦੀਪ ਸਿੰਘ ਵਾਸੀ ਕਰਤਾਰਪੁਰ ਨਕਲੀ ਕਰਤੂਤਾਂ ਕਾਰਨ ਬਹੁਤ ਮਸ਼ਹੂਰ ਹੈ। ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਕੇ ਉਹ ਆਪਣੀ ਉਚੀ ਪਹੁੰਚ ਸਦਕਾ ਹਮੇਸ਼ਾ ਬਚ ਜਾਂਦਾ ਹੈ। ਉਸ ਉਪਰ ਲਗ ਪਗ 40-45 ਮੁਕੱਦਮੇ ਦਰਜ ਹਨ। 10-15 ਵਿਚੋਂ ਸਜਾ ਸੁਣਾਈ ਗਈ ਪਰ ਉਸ ਨਾਲ ਸਮਰੇ ਦੀਆ ਅਪਰਾਧਿਕ ਗਤੀਵਿਧੀਆ ਨਹੀਂ ਰੁਕੀਆਂ। ਹੁਣ ਉਸ ਨੇ ਪੁੱਤਰਾਂ ਦੇ ਦਾਨੀ ਦਸਮੇਸ਼ ਪਿਤਾ ਨਾਲ ਵੱਡਾ ਮਜਾਕ ਕੀਤਾ ਹੈ। ਕਿਸੇ ਸਾਜਿਸ਼ ਤਹਿਤ ਤਖਤ ਸਾਹਿਬ ਪਟਨਾ ਸਾਹਿਬ ਵਿਚ ਨਕਲੀ ਸੋਨੇ ਦੀਆ ਵਸਤੂਆਂ ਚੜਾਕੇ ਤਖਤ ਸਾਹਿਬ ਦਾ ਨਿਰਾਦਰ ਕਰਕੇ ਘੋਰ ਪਾਪ ਕੀਤਾ ਹੈ। ਥਾਣਾ ਚੌਕ ਪਟਨਾ ਸਾਹਿਬ ਵਿਖੇ ਗੁਰਵਿੰਦਰ ਸਿੰਘ ਸਮਰਾ ਪੁੱਤਰ ਗੁਰਦੀਪ ਸਿੰਘ ਦੇ ਵਿਰੁੱਧ ਮੁਕੱਦਮਾ ਇਸ ਪਰ ਦਰਜ ਹੋਇਆ ਹੈ ।ਇਸ ਨੇ ਅਗਾਊ ਜਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ ਜੋ ਮਾਨਯੋਗ ਅਦਾਲਤ ਨੇ ਡਾ.ਗੁਰਵਿੰਦਰ ਸਿੰਘ ਦੀ ਜਮਾਨਤ ਖਾਰਿਜ ਕਰ ਦਿਤੀ ਹੈ ।ਪਟਨਾ ਪੁਲਸ ਇਸ ਨੂੰ ਜਲਦੀ ਗ੍ਰਿਫਤਾਰ ਕਰੇਗੀ।

Leave a Reply

Your email address will not be published. Required fields are marked *