*147ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ‘ਚ ਚੋਂ 20 ਦੇ ਕਰੀਬ ਉੱਚ ਕੋਟੀ ਦੇ ਕਲਾਸੀਕਲ ਸੰਗੀਤ ਦੇ ਕਲਾਕਾਰ ਆਪਣੀ ਕਲਾ ਦਾ ਜਾਦੂ ਦਿਖਾਉਣਗੇ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ )-147ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ‘ਚ ਇਸ ਸਾਲ ਦੇਸ਼ ਭਰ ‘ਚੋਂ 20 ਦੇ ਕਰੀਬ ਉੱਚ ਕੋਟੀ ਦੇ ਕਲਾਸੀਕਲ ਸੰਗੀਤ ਦੇ ਕਲਾਕਾਰ ਆਪਣੀ ਕਲਾ ਦਾ ਜਾਦੂ ਦਿਖਾਉਣਗੇ। ਇਹ ਪ੍ਰਗਟਾਵਾ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਦੀ ਪ੍ਰਧਾਨ ਪੁਰਨਿਮਾ ਬੇਰੀ ਤੇ ਜਨਰਲ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ ਸ੍ਰੀ ਦੇਵੀ ਤਲਾਬ ਮੰਦਰ ‘ਚ 147ਵੇਂ ਸੰਗੀਤ ਸੰਮੇਲਨ ਦੀਆ ਤਿਆਰੀਆ ਮੁਕੰਮਲ ਹੋ ਚੁੱਕੀਆ ਹਨ ਅਤੇ ਕਲਾਕਾਰਾਂ ਨਾਲ ਵੀ ਰਾਬਤਾ ਕਰਕੇ ਉਨ੍ਹਾਂ ਦੀ ਆਮਦ ਯਕੀਨੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸੰਗੀਤ ਸੰਮੇਲਨ ਦੀ ਸ਼ੁਰੂਆਤ 19 ਦਸੰਬਰ ਤੋਂ ਹੋ ਜਾਵੇਗੀ ਅਤੇ 19 ਤੋਂ 22 ਤਕ ਨੌਜਵਾਨ ਤੇ ਉੱਭਰਦੇ ਕਲਾਕਾਰਾਂ ਦੇ ਸੰਗੀਤ ਮੁਕਾਬਲੇ ਕਰਵਾਏ ਜਾਣਗੇ। ਇਸ ਲਈ ਪਹਿਲਾਂ ਆਡੀਸ਼ਨ ਲਏ ਜਾਣਗੇ ਅਤੇ ਆਡੀਸ਼ਨ ਪਾਸ ਕਰਨ ਵਾਲਿਆਂ ਨੂੰ ਮੁਕਾਬਲੇ ‘ਚ ਦਾਖਲਾ ਦਿੱਤਾ ਜਾਵੇਗਾ। ਉਨਾਂ੍ਹ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਸੰਗੀਤ ਮੁਕਾਬਲੇ ਨਾ ਹੋਣ ਕਾਰਨ 25 ਸਾਲ ਦੀ ਉਮਰ ਪਾਰ ਕਰ ਚੁੱਕੇ ਉੱਭਰਦੇ ਕਲਾਕਾਰਾਂ ਨੂੰ ਮੌਕਾ ਦੇਣ ਲਈ ਸਿ੍ਫ ਇਸ ਵਾਰ ਉਮਰ ਦੀ ਹੱਦ 27 ਸਾਲ ਤਕ ਰੱਖੀ ਗਈ ਹੈ। ਪੁਰਨਿਮਾ ਬੇਰੀ ਤੇ ਦੀਪਕ ਬਾਲੀ ਨੇ ਅੱਗੇ ਦੱਸਿਆ ਕਿ ਮੁੱਖ ਸੰਗੀਤ ਸੰਮੇਲਨ 23, 24 ਤੇ 25 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ 20 ਦੇ ਕਰੀਬ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਸਰੋਤਿਆ ਕਲਾਸੀਕਲ ਸੰਗੀਤ ਨਾਲ ਜੋੜਨਗੇ। ਦੀਪਕ ਬਾਲੀ ਨੇ ਦੱਸਿਆ ਕਿ ਸੰਗੀਤ ਸੰਮੇਲਨ ‘ਚ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆ ਤੋਂ ਇਲਾਵਾ ਮੰਤਰੀਆ ਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਅਹਿਮ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ। ਇਸ ਮੌਕੇ ਵਿਰਸਾ ਵਿਹਾਰ ਦੇ ਸਕੱਤਰ ਗੁਰਮੀਤ ਸਿੰਘ ਤੇ ਹੋਰ ਹਾਜ਼ਰ ਸਨ।

23 ਦਸੰਬਰ ਨੂੰ ਭਾਸਕਰ ਨਾਥ (ਸ਼ਹਿਨਾਈ), ਡਾ. ਮਧੂ ਭੱਟ ਤੈਲੰਗ (ਧਰੂਪਦ), ਪੰਡਤ ਪ੍ਰਵੀਨ ਕੁਮਾਰ ਆਰੀਆ (ਪਖਵਾਜ), ਧਨੰਜੇ ਹੈਗੜੇ (ਵੋਕਲ), ਅਨੁਪਮਾ ਭਾਗਵਤ (ਸਿਤਾਰ), ਪੰਡਤ ਅਜੋਏ ਚੱਕਰਬਰਤੀ (ਵੋਕਲ) ਪੇਸ਼ਕਾਰੀ ਦੇਣਗੇ। 24 ਦਸੰਬਰ ਨੂੰ ਸੰਜੁਕਤਾ ਦਾਸ (ਵੋਕਲ), ਡਾ. ਅਸ਼ਵਿਨ ਮਹੇਸ਼ ਦਲਵੀ (ਸੁਰ ਬਹਾਰ), ਸੁਜਾਤਾ ਗੌਰਵ ਕੰਮਰ (ਵੋਕਲ), ਜੌਹਰ ਅਲੀ (ਵਾਇਲਿਨ), ਵਿਦੂਸ਼ੀ ਅੰਜਨਾ ਨਾਥ (ਵੋਕਲ), ਪੰਡਤ ਵਿਸ਼ਵਾ ਮੋਹਨ ਭੱਟ ਤੇ ਪੰਡਤ ਸਲਿਲ ਭੱਟ (ਮੋਹਨ ਵੀਣਾ), ਵਿਦੂਸ਼ੀ ਸੁਮਿੱਤਰਾ ਗੂਹਾ (ਵੋਕਲ) ਅਤੇ 25 ਦਸੰਬਰ ਨੂੰ ਡਾ. ਨਿਵੇਦਤਾ ਸਿੰਘ (ਵੋਕਲ), ਪੰਡਤ ਰਾਮ ਕੁਮਾਰ ਮਿਸ਼ਰਾ (ਤਬਲਾ ਸੋਲੋ), ਉਸਤਾਦ ਅਬਦੁਲ ਅਜ਼ੀਜ਼ ਖ਼ਾਨ (ਵੋਕਲ), ਸ਼ਸ਼ਾਂਕ ਸੁਬਰਾਮਨੀਅਮ (ਬਾਂਸੁਰੀ), ਸਮਰਾਟ ਪੰਡਤ (ਵੋਕਲ), ਪੰਡਤ ਤਜੇਂਦਰਾ ਨਾਰਾਇਣ ਮਜੂਮਦਾਰ (ਸਰੋਦ) ਅਤੇ ਮਹੇਸ਼ ਕਾਲੇ (ਵੋਕਲ) ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ।

Leave a Reply

Your email address will not be published. Required fields are marked *