ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ-ਸ਼ਹਿਰ ਦੇ ਇਲਾਕਾ ਅਰਜੁਨ ਨਗਰ ਵਿਚ ਬਣੀ ਅਣ-ਅਧਿਕਾਰਤ ਕਲੌਨੀ ਨਗਰ ਨਿਗਮ ਦੀ ਡਿਚ ਚਲ ਗਈ ਹੈ ਅਤੇ ਅੰਦਰ ਬਣੀ ਸੜਕ ਨੂੰ ਪੂਰੀ ਤਰ੍ਹਾਂ ਉਖਾੜ ਦਿੱਤਾ ਗਿਆ ਹੈ।
ਇਸੇ ਸੰਬੰਧੀ ਨਗਰ ਨਿਗਮ ਦੇ ਏਟੀਪੀ ਮਹੀਪ ਸਰੀਨ ਨੇ ਦੱਸਿਆ ਕਿ ਹੈ ਨਗਰ ਨਿਗਮ ਨੂੰ ਇਸ ਸਬੰਧੀ ਕਾਫ਼ੀ ਸ਼ਿਕਾਇਤਾਂ ਮਿਲੀਆਂ ਸਨ ਕਿ ਅਰਜਨ ਨਗਰ ਵਿੱਚ ਨਾਜਾਇਜ਼ ਕਲੋਨੀ ਉਸਾਰੀ ਇਕ ਵਿਅਕਤੀ ਵੱਲੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਵੀ ਸ਼ਿਕਾਇਤ ਮਿਲੀ ਸੀ ਕਿ ਉਕਤ ਵਿਅਕਤੀ ਗੇਟ ਨੂੰ ਅੰਦਰੋਂ ਬੰਦ ਕਰ ਕੇ ਨਾਜਾਇਜ ਉਸਾਰੀ ਕਰ ਰਿਹਾ ਹੈ। ਅੱਜ ਇਸ ਦੇ ਤਹਿਤ ਨਗਰ ਨਿਗਮ ਦੀ ਟੀਮ ਵੱਲੋਂ ਅਰਜਨ ਨਗਰ ਵਿਖੇ ਪੁੱਜ ਕੇ ਨਜਾਇਜ਼ ਕਲੋਨੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ।ਏਟੀਪੀ ਮਹੀਪ ਸਰੀਨ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੀ ਵੀ ਉਸਾਰੀ ਕਰੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਦੇ ਹੋਏ ਅੱਜ ਅਰਜੁਨ ਨਗਰ ਵਿਖੇ ਇਸ ਕਲੋਨੀ ਦੇ ਕਾਰਵਾਈ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਨਜਾਇਜ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।





