ਜਲੰਧਰ (ਦਾ ਮਿਰਰ ਪੰਜਾਬ)-ਵਿਆਨਾ ਕਾਂਡ ਤੋਂ ਬਾਅਦ ਜਲੰਧਰ ਦੇ ਰਾਮਾ ਮੰਡੀ ਸਥਿਤ ਜੌਹਲ ਹਸਪਤਾਲ ਵਿਚ ਕੁਝ ਵਿਅਕਤੀਆਂ ਨੇ ਬੁਰੀ ਤਰ੍ਹਾਂ ਤੋੜਭੰਨ ਕੀਤੀ ਸੀ, ਇਸ ਮਾਮਲੇ ਵਿਚ ਹਨ ਅਦਾਲਤ ਵੱਲੋਂ ਕੌਂਸਲਰ ਮਨਦੀਪ ਜੱਸਲ ਸਮੇਤ ਉਸ ਦੇ ਪੰਜ ਸਾਥੀਆਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਪੁਲਸ ਨੇ ਕੌਂਸਲਰ ਮਨਦੀਪ ਜੱਸਲ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 2009 ਵਿਚ ਆਸਟਰੀਆ ਦੀ ਰਾਜਧਾਨੀ ਵਿਆਨਾ ਦੇ ਇੱਕ ਗੁਰਦਵਾਰਾ ਵਿਚ ਕੁਝ ਵਿਅਕਤੀਆਂ ਨੇ ਡੇਰਾ ਬੱਲਾਂ ਦੇ ਸੰਤ ਨਿਰੰਜਣ ਦਾਸ ਅਤੇ ਉਨ੍ਹਾਂ ਦੇ ਸਹਾਇਕ ਸੰਤ ਰਾਮਾਨੰਦ ਜੀ ਉਪਰ ਗੋਲੀਆਂ ਨਾਲ ਹਮਲਾ ਕਰ ਦਿੱਤਾ ਸੀ। ਏਸ ਘਟਨਾ ਵਿਚ ਸੰਤ ਰਾਮਾਨੰਦ ਜੀ ਦੀ ਮੌਤ ਹੋ ਗਈ ਸੀ।ਵਿਆਨਾ ਕਾਂਡ ਉਪਰੰਤ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਰੋਸ ਪ੍ਰਦਰਸ਼ਨ ਹੋਇਆ ਸੀ ਇਸ ਮਾਮਲੇ ਵਿੱਚ ਜਲੰਧਰ ਦੇ ਜੌਹਲ ਹਸਪਤਾਲ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਸੀ। ਪੁਲਿਸ ਨੇ ਕੌਂਸਲਰ ਮਨਦੀਪ ਜੱਸਲ ਸਮੇਤ ਕੁਝ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਸੀ।





