*ਐਨ ਆਰ ਆਈਜ ਦ ਭਠਾ ਢਾਹੁਣ ਵਾਲਾ ਬਲਕਰਨ ਸਿੰਘ ਤੂਰ ਫਰਾਰ..ਪੁਲਸ ਵੱਲੋਂ ਛਾਪੇਮਾਰੀ ਜਾਰੀ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)ਪਿਛਲੇ ਦਿਨੀ ਚਰਨਜੀਤ ਸਿੰਘ ਤੂਰ ਵਲਦ ਬਲਚਰਨ ਸਿੰਘ ਤੂਰ ਉਪਰ ਐਨ ਆਰ ਆਈ ਭਰਾਵਾਂ ਨਾਲ ਧੋਖਾ ਕਰਨ ਅਤੇ ਕਿਰਾਏ ਉਪਰ ਲਿਆ ਗਿਆ ਭਠਾ ਢਾਹੁਣ ਕਾਰਨ ਥਾਣਾ ਮਕਸੂਦਾਂ ਵਿਖੇ ਮੁ.ਨੰ 130/22 ਦਰਜ ਹੋਇਆ ਸੀ।ਬਾਅਦ ਵਿਚ ਉਸ ਨਾਲ ਉਸ ਦਾ ਲੜਕਾ ਬਲਕਰਨ ਸਿੰਘ ਤੂਰ ਵਲਦ ਚਰਨਜੀਤ ਸਿੰਘ ਤੂਰ ਵੀ ਪੁਖਤਾ ਸਬੂਤਾਂ ਦੇ ਅਧਾਰਿਤ ਨਾਮਜ਼ਦ ਹੋ ਗਿਆ। ਉਸ ਦੇ ਦੂਸਰੇ ਲੜਕੇ ਬਲਸ਼ੇਰ ਸਿੰਘ ਪੁੱਤਰ ਚਰਨਜੀਤ ਸਿੰਘ ਤੂਰ ਦੇ ਖਿਲਾਫ ਸ਼ਿਕਾਇਤ ਮਾਨਯੋਗ ਐਨ ਆਰ ਆਈ ਮੰਤਰੀ ਪੰਜਾਬ ਸਰਕਾਰ ਦੇ ਹੁਕਮ ਪਰ ਜਲੰਧਰ ਰੂਰਲ ਪੁਲਸ ਪਾਸ ਚਲ ਰਹੀ ਹੈ। ਬਲਕਰਨ ਸਿੰਘ ਤੂਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ।ਜਲੰਧਰ ਰੂਰਲ ਪੁਲਸ ਉਸ ਦੀ ਭਾਲ ਵਿਚ ਉਸ ਦੇ ਮਾਡਲ ਟਾਊਨ ਜਲੰਧਰ ਸ਼ਹਿਰ ਵਿਚਲੇ ਘਰ ਅਤੇ ਹੋਰ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ।ਬਲਕਰਨ ਸਿੰਘ ਤੂਰ ਨੇ ਮਾਨਯੋਗ ਅਦਾਲਤ ਜਲੰਧਰ ਵਿਚ ਜਮਾਨਤ ਲਈ ਅਰਜੀ ਲਾਈ ਹੈ ਪਰ ਮਾਨਯੋਗ ਅਦਾਲਤ ਨੇ ਉਸ ਉਪਰ ਸੁਣਵਾਈ ਦੌਰਾਨ ਬਲਕਰਨ ਸਿੰਘ ਤੂਰ ਨੂੰ ਕੋਈ ਰਾਹਤ ਨਹੀਂ ਦਿਤੀ ਜਿਸ ਪਰ ਅਗਲੀ ਸੁਣਵਾਈ ਮਿਤੀ 17-01_2022 ਨੂੰ ਹੈ।

Leave a Reply

Your email address will not be published. Required fields are marked *