*ਭਗਵਾਨ ਸ਼ਿਵ ਪਾਰਵਤੀ ਦੇ ਸਰੂਪ ਸਜਾ ਕੇ ਸੋਭਾ ਯਾਤਰਾ ਸਜਾਈ ਗਈ*

Uncategorized
Spread the love

ਲੋਹੀਆਂ ਖ਼ਾਸ 15 ਫ਼ਰਵਰੀ (ਰਾਜੀਵ ਕੁਮਾਰ ਬੱਬੂ) ਦੇਵੋ ਕੇ ਦੇਵ ਭਗਵਾਨ ਸ਼ਿਵ ਦੇ ਤਿਉਹਾਰ ਸ਼ਿਵਰਾਤਰੀ ਦੇ ਮੋਕੇ ਬ੍ਰਹਮਲੀਨ ਮਹੰਤ ਗਣਪਤੀ ਗਿਰੀ ਜੀ ਮਹਾਰਾਜ, ਬ੍ਰਹਮਲੀਨ ਮਹੰਤ ਪਰਯਾਨੰਦ ਗਿਰੀ ਜੀ ਮਹਾਰਾਜ, ਬ੍ਰਹਮਲੀਨ ਮਹੰਤ ਸ਼ਾਂਤੀ ਗਿਰੀ ਜੀr ਮਹਾਰਾਜ, ਬ੍ਰਹਮਲੀਨ ਮਹੰਤ ਰਵਿੰਦਰਾ ਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਲੋਹੀਆਂ ਖਾਸ ਦੇ ਸ਼ਿਵ ਮੰਦਿਰ ਦੇ ਗੱਦੀ ਨਸ਼ੀਨ ਸ਼ਿਪਰਾ ਗਿਰੀ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਸ਼ਿਵਰਾਤਰੀ ਸੋਭਾ ਯਾਤਰਾ ਕਮੇਟੀ ਮਹੰਤ ਸ਼ਾਂਤੀਗਿਰੀ ਜੀ ਗੋਕਲ ਧਾਮ ਸੇਵਾ ਸੰਮਤੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਜੋਗ ਨਾਲ ਭਗਵਾਨ ਸ਼ਿਵ ਦੇ ਤਿਉਹਾਰ ਸ਼ਿਵਰਾਤਰੀ ਸਮੇਂ ਸੋਭਾ ਯਾਤਰਾ ਸਜਾਈ ਅਤੇ ਪੂਰੇ ਸ਼ਹਿਰ ਦੀ ਪ੍ਰਕਰਮਾ ਕੀਤੀ ਗਈ ਇਸ ਮੋਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਅਤੇ ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਵਿੱਚ ਭਗਵਾਨ ਸ਼ਿਵ ਤੇ ਪਾਰਵਤੀ ਜੀ ਦੇ ਸੁੰਦਰ ਸਰੂਪ ਸਜਾਏ ਗਏ। ਨਗਰ ਨਿਵਾਸੀਆਂ ਵਲੋਂ ਅਲੱਗ ਅਲੱਗ ਪਰਕਾਰ ਦੇ ਲੰਗਰ ਭੰਡਾਰੇ ਲਗਾਏ ਗਏ। ਇਸ ਮੋਕੇ ਰੂਪੇਸ਼ ਕੁਮਾਰ ਸੱਦੀ, ਜਗਜੀਤ ਸਿੰਘ ਨੋਨੀ ਪ੍ਰਧਾਨ ਨਗਰ ਪੰਚਾਇਤ ਲੋਹੀਆਂ ਖਾਸ, ਕਮਲੇਸ਼ ਮਹੰਤ, ਕੌਸਲਰ ਮਨਜੀਤ ਸਿੰਘ, ਕੁਲਵੰਤ ਰਾਏ ਸ਼ਰਮਾ, ਕੌਸਲਰ ਬਲਦੇਵ ਸਿੰਘ, ਪਵਨ ਕੁਮਾਰ ਗਾਂਧੀ, ਚੇਤੰਨ ਕੁਮਾਰ ਬਾਂਸਲ, ਕਰਨੈਲ ਸਿੰਘ ਭਗਤ, ਰਮਨ ਕੁਮਾਰ ਸੱਦੀ, ਇੰਦਰਜੀਤ ਗੁਪਤਾ, ਪਵਨ ਕੁਮਾਰ ਖੈੜਾ, ਤੀਰਥ ਸਿੰਘ ਕੰਗ, ਰਾਜੀਵ ਕੁਮਾਰ ਮੋਨੂੰ, ਸੁਰਿੰਦਰ ਕੁਮਾਰ ਸ਼ਿੰਦੀ ਅਤੇ ਹੋਰ ਸ਼ਿਵ ਭਗਤ ਹਾਜਰ ਸਨ।

Leave a Reply

Your email address will not be published. Required fields are marked *