ਜਲੰਧਰ ( ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਲੋਨੀਆਂ ਅਤੇ ਨਜਾਇਜ ਉਸਾਰੀਆਂ ਵਿਰੁੱਧ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪਰ ਨਗਰ ਕੌਂਸਲ ਭੋਗਪੁਰ ਏਨਾ ਨਿਡਰ ਹੈ ਕੇ ਉਸ ਨੂੰ ਸਰਕਾਰ ਦੀ ਕੋਈ ਪ੍ਰਵਾਹ ਨਹੀਂ ਹੈ। ਸ਼ਿਕਾਇਤ ਹੋਣ ਦੇ ਬਾਵਜੂਦ ਵੀ ਭੋਗਪੁਰ ਹਾਈਵੇ ਉੱਤੇ ਬਣ ਰਹੀ ਨਾਜਾਇਜ਼ ਤਿੰਨ ਮੰਜ਼ਿਲਾ ਇਮਾਰਤ ਉੱਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ।

ਇਸੇ ਸੰਬੰਧ ਵਿੱਚ ਜਲੰਧਰ ਦੇ ਇਕ ਆਰਟੀਆਈ ਐਕਟੀਵਿਸਟ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭੋਗਪੁਰ ਵਿਖੇ ਮੁੱਖ ਮਾਰਗ ਤੇ ਇੱਕ ਸਿਆਸੀ ਲੀਡਰ ਵੱਲੋਂ ਨਜਾਇਜ਼ ਤਿੰਨ ਮੰਜਿਲਾਂ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ। ਜਿਸ ਕਾਰਨ ਸਰਕਾਰ ਦੀ ਵੱਡੇ ਪੱਧਰ ਤੇ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇਕ ਸ਼ਿਕਾਇਤ ਨਗਰ ਕੌਂਸਲ ਭੋਗਪੁਰ ਨੂੰ ਪਾਈ ਸੀ ਪਰ ਲਗਭਗ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਇਸ ਨਾਜਾਇਜ਼ ਉਸਾਰੀ ਨੂੰ ਨਹੀਂ ਰੁਕਵਾਇਆ ਗਿਆ। ਇਸੇ ਸੰਬੰਧ ਵਿੱਚ ਜਦੋਂ ਭੋਗਪੁਰ ਕੌਂਸਲ ਦੇ EO ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਦਫ਼ਤਰ ਵਿੱਚ ਗੱਲ ਕੀਤੀ ਜਾਵੇ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕੇ ਕੀ ਇਹ ਨਾਜਾਇਜ਼ ਉਸਾਰੀ ਦੇ ਖਿਲਾਫ ਭੋਗਪੁਰ ਨਗਰ ਕੌਂਸਲ ਵਿੱਚ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸ ਤੋਂ ਬਾਅਦ ਉਨ੍ਹਾਂ ਨੇ ਫੋਨ ਕੱਟ ਦਿੱਤਾ।
ਸੂਤਰ ਦੱਸਦੇ ਹਨ ਕਿ ਜਿਸ ਮਾਲਕ ਦੀ ਇਹ ਬਿਲਡਿੰਗ ਹੈ ਉਹ ਭੋਗਪੁਰ ਨਗਰ ਨਗਰ ਕੌਂਸਲ ਵਿਚ ਸਿਆਸੀ ਤੌਰ ਤੇ ਉੱਚ ਅਹੁਦੇ ਤੇ ਤੇਨਾਤ ਵੀ ਰਿਹਾ ਹੈ ਜਿਸ ਕਾਰਨ ਨਗਰ ਕੌਂਸਲ ਦੇ ਅਧਿਕਾਰੀ ਇਸ ਬਿਲਡਿੰਗ ਉੱਤੇ ਕਾਰਵਾਈ ਕਰਨ ਤੋਂ ਕਤਰਾਉਂਦੇ ਹਨ।
ਇਸੇ ਸਬੰਧ ਵਿੱਚ ਆਰਟੀਆਈ ਐਕਟੀਵਿਸਟ ਨੇ ਕਿਹਾ ਕਿ ਜੇਕਰ ਇਕ ਹਫਤੇ ਦੇ ਅੰਦਰ-ਅੰਦਰ ਨਗਰ ਕੌਂਸਲ ਨੇ ਉਕਤ ਬਿਲਡਿੰਗ ਖਿਲਾਫ ਕਾਰਵਾਈ ਨਹੀਂ ਕੀਤੀ ਤਾਂ ਮਾਮਲਾ ਸੀਐਮ ਤੱਕ ਪੁਚਾਇਆ ਜਾਵੇਗਾ ਅਤੇ ਬਿਲਡਿੰਗ ਮਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ।





