*ਪਦਮ ਭੂਸ਼ਣ ਕਰਤਾਰ ਸਿੰਘ ਦੁੱਗਲ ਦੀ ਯਾਦ ਵਿੱਚ ਸਾਹਿਤਕ ਸਮਾਗਮ ਅਤੇ ਸਨਮਾਨ ਸਮਾਰੋਹ ਆਯੋਜਿਤ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)- ਐਤਵਾਰ ਨੂੰ ਵਿਰਸਾ ਵਿਹਾਰ ਅਤੇ ਅਦਬੀ ਦੁਨੀਆ ਜਲੰਧਰ ਵਲੋਂ ਪਦਮ ਭੂਸ਼ਣ ਸ੍ਰ. ਕਰਤਾਰ ਸਿੰਘ ਦੁੱਗਲ ਜੀ ਦੀ ਯਾਦ ਵਿੱਚ ਸਾਹਿਤਕ ਸਮਾਗਮ ਅਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ । ਜਿਸ ਵਿੱਚ ਬੀਬੀ ਸੁਰਜੀਤ ਕੌਰ ਜੀ ਸੈਕਰਾਮੈਂਟੋ ਨੂੰ ਉਨ੍ਹਾਂ ਵੱਲੋਂ ਸਾਹਿਤਕ ਖੇਤਰ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੀ ਆਰੰਭਤਾ ਮੁੱਖ ਮਹਿਮਾਨ ਸ੍ਰ. ਬੇਅੰਤ ਸਿੰਘ ਸਰਹੱਦੀ (ਸਰਪਰਸਤ, ਪੰਜਾਬੀ ਲਿਖਾਰੀ ਸਭਾ, ਜਲੰਧਰ), ਉਸਤਾਦ ਸ਼ਾਇਰ ਜਨਾਬ ਹਰਬੰਸ ਸਿੰਘ ਅਕਸ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼੍ਰੀ ਦੀਪਕ ਬਾਲੀ , ਡਾ. ਬਲਵੇਂਦਰ ਸਿੰਘ, ਡਾ. ਕੁਲਵਿੰਦਰ ਦੀਪ ਕੌਰ, ਸ੍ਰ. ਕੁਲਦੀਪ ਸਿੰਘ ਬੇਦੀ, ਸਾਈਂ ਮਧੂ ਸ਼ਾਹ ਜੀ, ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸ਼੍ਰੀ ਸੰਗਤ ਰਾਮ, ਸਕੱਤਰ ਸ੍ਰੀ ਗੁਰਮੀਤ ਸਿੰਘ, ਅਦਬੀ ਦੁਨੀਆ ਦੇ ਚੇਅਰਮੈਨ ਸ੍ਰ. ਗੁਰਦੀਪ ਸਿੰਘ ਔਲਖ, ਪ੍ਰਧਾਨ, ਸ਼੍ਰੀ ਜਗਦੀਸ਼ ਡਾਲੀਆ, ਜਨਾਬ ਕੀਮਤੀ ਕੈਸਰ, ਸਕੱਤਰ ਪ੍ਰੋ. ਰਮਨ ਸ਼ਰਮਾ ਅਤੇ ਮੈਡਮ ਤੇਜਿੰਦਰ ਕੌਰ ਥਿੰਦ ਵੱਲੋਂ ਜਯੋਤੀ ਪ੍ਰਜਵਲਿਤ ਕਰਕੇ ਕੀਤੀ ਗਈ। 

 

ਪ੍ਰੋਗਰਾਮ ਵਿੱਚ ਸਾਹਿਤ ਜਗਤ ਦੀਆਂ ਨਾਮਚੀਨ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਰਚਨਾਵਾਂ ਨਾਲ ਸ੍ਰੋਤਿਆਂ ਨੂੰ ਸਰਸ਼ਾਰ ਕੀਤਾ। ਸ਼ਾਮਿਲ ਹੋਏ ਸਾਹਿਤਕਾਰਾਂ ਵਿਚ ਜਨਾਬ ਪ੍ਰਮੋਦ ਕਾਫ਼ਿਰ, ਇੰਜ. ਕਰਮਜੀਤ ਸਿੰਘ, ਸ੍ਰ. ਜਸਪਾਲ ਜ਼ਿਰਵੀ, ਐੱਸ ਐੱਸ ਸੰਧੂ, ਸ਼੍ਰੀ ਦਲਜੀਤ ਮਹਿਮੀ, ਸ਼੍ਰੀ ਸਾਹਿਬ ਨਾਜ਼, ਸ਼੍ਰੀ ਸਹਿਰ ਹਰਫ਼ੀ, ਸ਼੍ਰੀਮਤੀ ਗੁਰਮਿੰਦਰ ਕੌਰ, ਸ਼੍ਰੀ ਸੋਢੀ ਸੱਤੋਵਾਲੀ, ਸ੍ਰ. ਸੁਖਦੇਵ ਸਿੰਘ ਗੰਢਵਾਂ ਦੇ ਨਾਮ ਸ਼ਾਮਿਲ ਹਨ। ਸੁਰ ਸੰਗਮ ਦੇ ਚੇਅਰਮੈਨ ਸ੍ਰੀ ਰਮੇਸ਼ ਮੋਦਗਿੱਲ ਅਤੇ ਸ੍ਰੀਮਤੀ ਸੀਮਾ ਭਗਤ ਨੇ ਤਰੰਨੁਮ ਵਿੱਚ ਗ਼ਜ਼ਲਾਂ ਪੇਸ਼ ਕਰਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਇਨ੍ਹਾਂ ਤੋਂ ਇਲਾਵਾ ਸ਼੍ਰੀ ਵੀ.ਕੇ. ਗੁਪਤਾ, ਸ਼੍ਰੀ ਪਰਮਜੀਤ ਭਗਤ, ਸ਼੍ਰੀ ਮਤੀ ਵੰਦਨਾ ਸ਼ਰਮਾ, ਸ਼੍ਰੀ ਸਮੀਰ ਸ਼ਰਮਾ, ਸ੍ਰ. ਗੁਰਵਿੰਦਰ ਸਿੰਘ ਨਾਮਧਾਰੀ, ਸ੍ਰੀ ਵਿਦਿਆ ਸਾਗਰ ਜੀ, ਬੀਬਾ ਰੇਖਾ ਕੱਸ਼ਯਪ, ਮੈਡਮ ਰਮਨਪ੍ਰੀਤ ਕੌਰ, ਸ੍ਰੀ ਮਦਨ ਲਾਲ, ਸ੍ਰੀ ਨਵੀਨ ਮਹਿੰਦਰੂ ਅਤੇ ਹੋਰ ਬਹੁਤ ਸਾਰੇ ਸਰੋਤੇ ਹਾਜ਼ਰ ਸਨ। ਸਮਾਜ ਦੇ ਵੱਖ ਵੱਖ ਸਰੋਕਾਰਾਂ ਨੂੰ ਉਜਾਗਰ ਕਰਦੀਆਂ ਰਚਨਾਵਾਂ ਨੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ।

 

 

Leave a Reply

Your email address will not be published. Required fields are marked *