*ਬਲਦੇਵ ਸਿੰਘ ਦਾ ਅੰਤਿਮ ਸਸਕਾਰ ਉਸਦੇ ਸਪੁੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸੇਜ਼ਲ ਅੱਖਾਂ ਨਾਲ ਆਪਣੇ ਹੱਥੀਂ ਕੀਤਾ —ਰਾਜੀਵ ਚੀਮਾ ਅਤੇ ਭੱਟੀ ਫਰਾਂਸ*

Uncategorized लाइफ्स्टाइल
Spread the love

ਪੈਰਿਸ 23 ਦਸੰਬਰ (ਦੀ ਮਿਰਰ ਪੰਜਾਬ ) ਹਰਪ੍ਰੀਤ ਸਿੰਘ ਸੰਧੂ ਅਤੇ ਬੂਟਾ ਸਿੰਘ ਸੰਧੂ, ਜਿਨ੍ਹਾਂ ਦੇ ਪੂਜਨੀਕ ਪਿਤਾ ਸਰਦਾਰ ਬਲਦੇਵ ਸਿੰਘ ਦਾ ਪਿਛਲੇ ਦਿਨੀ ਘਰ ਵਿੱਚ ਹੀ ਰਾਤ ਸਮੇੰ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ, ਦਾ ਅੰਤਿਮ ਸਸਕਾਰ ਵਿਲਤਾਨਿਊਸ ਦੀ ਬਿਜਲੀ ਵਾਲੀ ਭੱਠੀ ਵਿੱਚ ਉਸਦੇ ਪਰਿਵਾਰਿਕ ਮੈਂਬਰਾਂ, ਨਜ਼ਦੀਕੀ ਰਿਸ਼ਤੇਦਾਰਾਂ, ਯਾਰਾਂ ਦੋਸਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਦੇ ਅਹੁਦੇਦਾਰਾਂ ਇਕਬਾਲ ਸਿੰਘ ਭੱਟੀ ਅਤੇ ਰਾਜੀਵ ਚੀਮਾ ਬੇਗੋਵਾਲ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ ਹੈ | ਮਿਰਤਕ ਬਲਦੇਵ ਸਿੰਘ ਦੀ ਅਰਥੀ ਨੂੰ ਉਸਦੇ ਸਪੁੱਤਰ ਹਰਦੀਪ ਸਿੰਘ, ਜੇ, ਈ ਮੋਹਿੰਦਰ ਸਿੰਘ, ਇਕਬਾਲ ਸਿੰਘ ਭੱਟੀ, ਰਾਜੀਵ ਚੀਮਾ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਗਿਆਨੀ ਸੁਰਜੀਤ ਸਿੰਘ ਵੱਲੋਂ ਕੀਤੀ ਗਈ ਅੰਤਿਮ ਅਰਦਾਸ ਉਪਰੰਤ ਮੋਢਾ ਦੇ ਕੇ ਪੂਰੇ ਮਾਨ ਸਨਮਾਨ ਨਾਲ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸ਼ਮਸ਼ਾਨ ਘਾਟ ਭੇਜਿਆ | ਇਸ ਮੌਕੇ ਮਿਰਤਕ ਬਲਦੇਵ ਸਿੰਘ ਦੇ ਪੋਤਰੇ ਅਤੇ ਪੋਤਰੀਆਂ ਤੋਂ ਇਲਾਵਾ ਜਗਤਾਰ ਸਿੰਘ ਸਾਰਸਲ, ਅਮਰੀਕ ਸਿੰਘ ਸੰਧੂ, ਅਮਰਵੀਰ ਸਿੰਘ ਅਤੇ ਹੋਰ ਬਹੁਤ ਸਾਰੇ ਸੱਜਣ ਮਰਹੂਮ ਬਲਦੇਵ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਪਹੁੰਚੇ ਹੋਏ ਸਨ | ਸੰਸਥਾ ਔਰਰ -ਡਾਨ ਵੱਲੋਂ ਇਸ ਗਮਗੀਨ ਮੌਕੇ ਤੇ 2003 ਤੋਂ ਲੈ ਕੇ ਹੁਣ ਤੱਕ ਨਿਭਾਈਆਂ ਜਾ ਰਹੀਆਂ ਧਾਰਮਿਕ ਰਸਮਾਂ ਅਤੇ ਕਾਗਜ਼ੀ ਕਰਵਾਈਆਂ ਮੁਕੰਮਲ ਕਰਕੇ ਸਸਕਾਰ ਕਰਨ ਵਾਲੀ ਇਹ 371ਵੀਂ ਮਿਰਤਕ ਦੇਹ ਸੀ | 371 ਦੇ ਇਸ ਵੇਰਵੇਂ ਵਿੱਚ ਭਾਰਤ ਭੇਜੀਆਂ ਜਾ ਚੁੱਕੀਆਂ ਮਿਰਤਕ ਦੇਹਾਂ ਦੀ ਗਿਣਤੀ ਵੀ ਇਸ ਗਿਣਤੀ ਵਿੱਚ ਹੈ, ਮਤਲਬ ਫਰਾਂਸ ਵਿੱਚ ਸਸਕਾਰ ਕਰਨ ਅਤੇ ਭਾਰਤ ਭੇਜੀਆਂ ਗਈਆਂ ਮਿਰਤਕ ਦੇਹਾਂ ਦੋਹਾਂ ਨੂੰ ਮਿਲਾ ਕੇ 371 ਦੀ ਇਹ ਗਿਣਤੀ ਟੋਟਲ ਬਣਦੀ ਹੈ | ਇਸ ਮਿਰਤਕ ਦੇ ਸਸਕਾਰ ਦਾ ਟੋਟਲ ਖਰਚਾ ਪਰਿਵਾਰਿਕ ਮੈਂਬਰਾਂ ਵੱਲੋਂ ਕੀਤਾ ਗਿਆ ਹੈ

|

Leave a Reply

Your email address will not be published. Required fields are marked *