ਜਲੰਧਰ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ) ਵਿਚ ਹੈਰਿਟੇਜ ਕਲਬ ਦੇ Çਞਦਿਆਰਥੀਆਂ ਨੇ’ ਞਰਲਡ ਹੈਰਿਟੇਜ ਡੇ’ ਧੂਮਧਾਮ ਨਾਲ ਮਨਾਇਆ। ਇਸ ਮੌਕੇ ਤੇ ਅਨੇਕ ਗਤੀਵਿਧੀਆ ਦਾ ਆਯੋਜਨ ਕੀਤਾ ਗਿਆ। ਹੈਰੀਟੇਜ ਕਲੱਬ ਦੇ ਅੰਬੈਸਡਰ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਗਤੀਵਿਧੀਆਂ ਕਰਵਾਉਣ ਦਾ ਮਕਸਦ ਵਿਦਿਆਰਥੀਆਂ ਨੂੰ ਮਨੁੱਖੀ ਸੱਭਿਅਤਾ ਨਾਲ ਸਬੰਧਤ ਇਤਿਹਾਸਕ ਅਤੇ ਸੱਭਿਆਚਾਰਕ ਸਥਾਨਾਂ ਦੀ ਸੁਰੱਖਿਆ ਲਈ ਜਾਗਰੂਕ ਕਰਨਾ ਹੈ। ਇਸ ਮੌਕੇ ਹੈਰੀਟੇਜ ਕਲੱਬ ਦੇ ਵਿਦਿਆਰਥੀਆਂ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਦੇਸ਼ ਦੀਆਂ ਵਿਰਾਸਤੀ ਭਾਰਤੀ ਸਮਾਰਕਾਂ, ਸੱਭਿਆਚਾਰਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ। ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਭਾਰਤੀ ਸੰਸਕ੍ਰਿਤੀ ‘ਤੇ ਆਧਾਰਿਤ ‘ਅਨੇਕਤਾ ਵਿੱਚ ਏਕਤਾ’ ਵਿਸ਼ੇ ‘ਤੇ ਇੱਕ ਕੋਲਾਜ ਬਣਾਇਆ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਕਜਲ ਦਿ ਬ੍ਰੇਨ’ ਕੁਇਜ਼ ਮੁਕਾਬਲਾ ਕਰਵਾਇਆ ਗਿਆ। ‘ਸਾਡਾ ਵਿਰਸਾ, ਸਾਡਾ ਸੱਭਿਆਚਾਰ’ ਥੀਮ ਤਹਿਤ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਲਈ ‘ਜੰਗ-ਏ-ਆਜ਼ਾਦੀ’ ਕਰਤਾਰਪੁਰ ਲਿਜਾਇਆ ਜਾਵੇਗਾ। ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਹੁੰ ਚੁੱਕੀ ਕਿ ਉਹ ਦੇਸ਼ ਦੀਆਂ ਵਿਰਾਸਤੀ ਸੱਭਿਆਚਾਰਕ ਥਾਵਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਰੱਖਣ ਵਿੱਚ ਹਮੇਸ਼ਾ ਆਪਣਾ ਬਣਦਾ ਯੋਗਦਾਨ ਪਾਉਣਗੇ। ਵਿਦਿਆਰਥੀਆਂ ਨੇ ਸ਼ਬਦ-ਗਾਇਨ, ਗਿੱਧਾ, ਪੰਜਾਬ ਦਾ ਲੋਕ ਨਾਚ, ਭੰਗੜਾ, ਮਨਮੋਹਕ ਪੇਸ਼ਕਾਰੀ ਵਰਗੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੇ ਸੱਭਿਆਚਾਰ ਨੂੰ ਜੀਵਤ ਕੀਤਾ। ਕਲਾਸ ਰੂਮਾਂ ਵਿੱਚ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਵੀ ਦੇਸ਼ ਦੀ ਵਿਰਾਸਤ ਨੂੰ ਸਾਫ਼ ਰੱਖਣ, ਇਸ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਉਣ ਤਾਂ ਉਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਦੇਸ਼ ਦੀ ਉਸਾਰੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।