*10 ਮਈ ਨੂੰ ਆਮ ਆਦਮੀ ਪਾਰਟੀ ਵਾਲੇ ਨਾ ਮਾਂਜੇ ਤੇ ਤਾਂ ਪੰਜਾਬੀ ਮਾਂਜੇ ਜਾਣਗੇ – ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ*

देश पंजाब
Spread the love

ਜਲੰਧਰ 30 ਅਪ੍ਰੈਲ (ਦਾ ਮਿਰਰ ਪੰਜਾਬ)-ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਪ੍ਰੋ ਕਰਮਜੀਤ ਕੌਰ ਚੌਧਰੀ ਦੇ ਹੱਕ ਵਿੱਚ ਸ. ਪ੍ਰਗਟ ਸਿੰਘ ਵਿਧਾਇਕ ਜਲੰਧਰ ਛਾਉਣੀ ਦੀ ਅਗਵਾਈ ਵਿੱਚ ਜੰਡਿਆਲਾ, ਸਮਰਾਏ, ਧਨੀ ਪਿੰਡ, ਲਖਨਪਾਲ, ਸਰਹਾਲੀ, ਦਾਦੂਵਾਲ, ਕੁੱਕੜ ਪਿੰਡ, ਖੁਸਰੋ ਪੁਰ, ਊਧੋਪੁਰ, ਕਾਦੀਆਂ ਵਾਲੀ, ਖਾਂਬਰਾ, ਸਾਬੋਵਾਲ-ਲੁਹਾਰ ਨੰਗਲ ਵਿੱਚ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਅੰਦਰ ਝੂਠੇ ਵਾਅਦਿਆਂ ਨਾਲ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੇ ਪੰਜਾਬ ਦੀ ਅੱਧੀ ਆਬਾਦੀ ਔਰਤਾਂ ਨਾਲ ਧੋਖਾ ਕਰਕੇ ਲਾਰੇ ਲਾ ਕੇ ਉਨ੍ਹਾਂ ਦੀਆਂ ਵੋਟਾਂ ਦੀ ਲੁੱਟ ਕੀਤੀ, ਪਰ ਪੰਜਾਬ ਦੇ ਲੋਕਾਂ ਦੇ ਖਿਲਾਫ਼ ਕੰਮ ਕੀਤੇ। ਇਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ, ਜੋ ਲਾਮਬੰਦ ਹੋ ਕੇ ਪਿੰਡਾਂ ਵਿੱਚ ਇਨ੍ਹਾਂ ਦੇ ਇੱਟਾਂ ਮਾਰਨ ਨੂੰ ਫਿਰਦੇ ਹਨ। ਸ. ਚੰਨੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਤੇ ਵਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਜੋ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜਿਸ ਦਾ ਸਾਰੇ ਧਰਮਾਂ ਦੇ ਲੋਕ ਸਤਿਕਾਰ ਕਰਦੇ ਹਨ ਪੰਜਾਬ ਦਾ ਹੰਕਾਰੀ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖਿਲਾਫ਼ ਬੋਲਦਾ ਹੈ, ਸਿੱਖ ਕੌਮ ਨੂੰ ਲਲਕਾਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਆਪ ਦੀ ਸਰਕਾਰ ਵਾਲੇ ਬੇਅਦਬੀ ਦੇ ਮੁੱਦੇ ਤੇ ਕਹਿੰਦੇ ਹੁੰਦੇ ਸੀ ਕਿ ਇਹ ਸਭ ਰਲ਼ੇ ਹੋਏ ਹਨ, ਪਰ ਸਵਾ ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਭਗਵੰਤ ਮਾਨ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਹੀਂ ਦੇ ਸਕੀ, ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਨੂੰ ਮੌਤ ਪੈਂਦੀ ਹੈ ਸਰਕਾਰ ਇਨ੍ਹਾਂ ਦੀ ਹੈ, ਹੁਣ ਭਗਵੰਤ ਮਾਨ ਰਲਿਆਂ ਹੋਇਆ ਏ, ਸ. ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਾਂ ਪ੍ਰਤੀ ਸੁਹਿਰਦ ਨਹੀਂ ਹੈ ਇਹ ਸਿੱਖਾਂ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਉਨ੍ਹਾਂ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਗੁਰਦੁਆਰਾ ਕਾਰ ਸੇਵਾ ਵਾਲੇ ਬਾਬਿਆਂ ਨੇ ਬਣਾਇਆ ਤੇ ਹੁਣ ਬੇਅਦਬੀ ਤੋਂ ਬਾਅਦ ਉਥੇ ਆਮ ਆਦਮੀ ਪਾਰਟੀ ਦੇ ਲੋਕ ਧੱਕੇ ਨਾਲ ਕਮੇਟੀ ਬਣਾ ਕੇ ਕਬਜ਼ਾ ਕਰਨਾ ਚਾਹੁੰਦੇ ਹਨ। ਸ. ਚੰਨੀ ਨੇ ਅੱਗੇ ਕਿਹਾ ਕਿ ਫੋਟੋ ਵਾਲੇ ਮੁੱਖ ਮੰਤਰੀ ਸ. ਭਗਵੰਤ ਮਾਨ ਪਹਿਲੇ ਬਾਦਲ ਸਰਕਾਰ ਤੰਜ ਕੱਸਦੇ ਹੁੰਦੇ ਸੀ ਕਿ ਉਨ੍ਹਾਂ ਦੀ ਫੋਟੋ ਐਂਬੂਲੈਂਸ ਤੇ ਸਾਇਕਲਾਂ ਤੇ ਲੱਗੀ ਹੈ, ਗੱਲਾਂ ਬਦਲਾਅ ਦੀਆਂ ਕਰਦੇ ਸੀ ਹੁਣ ਭਗਵੰਤ ਮਾਨ ਦੀ ਫੋਟੋ ਹਰ ਚੀਜ਼ ਤੇ ਹੈ ਆਮ ਆਦਮੀ ਕਲੀਨਿਕ, ਡਾਇਰੀ ਤੇ ਹਰ ਕਾਗਜ਼ ਲੱਗੀ ਹੈ, ਉਨ੍ਹਾਂ ਅੱਗੇ ਕਿਹਾ ਕਿ ਹੁਣ ਵੋਟਾਂ ਹਨ ਇਨ੍ਹਾਂ ਭਾਂਡੇ ਵੀ ਵੰਡਣਗੇ ਤੇ ਭਗਵੰਤ ਮਾਨ ਦੀ ਫੋਟੋ ਪਤੀਲੇ ਤੇ ਲੱਗੀ ਹੋਣੀ ਆ, ਜੋ ਜਲੰਧਰ ਦੇ ਲੋਕਾਂ ਨੇ 10 ਮਈ ਨੂੰ ਮਾਂਜ ਦੇਣਾ, ਜੇਕਰ ਆਪ ਵਾਲੇ ਨਾ ਮਾਂਜੇ ਤੇ ਇਹ ਪੰਜਾਬੀਆਂ ਨੂੰ ਮਾਂਜ ਜਾਣ ਦੇਣਗੇ। ਸ. ਚੰਨੀ ਨੇ ਕਾਂਗਰਸ ਦੇ ਉਮੀਦਵਾਰ ਪ੍ਰੋ ਕਰਮਜੀਤ ਕੌਰ ਚੌਧਰੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉ ਨਹੀਂ ਤਾਂ ਇਹ ਪੰਜਾਬ ਦੀ ਅਣਖ ਨੂੰ ਤੇ ਗ਼ੈਰਤ ਪੈ ਜਾਣਗੇ। ਜਿਸ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ, ਇਨ੍ਹਾਂ ਨੇ ਪੰਜਾਬ ਦੇ ਹਾਲਾਤ ਖ਼ਰਾਬ ਕਰ ਦੇਣੇ ਹਨ, ਜਿਸ ਦਾ ਸੰਤਾਪ ਸਾਨੂੰ ਭੋਗਣਾ ਪੈਣਾ ਹੈ। ਸ. ਚੰਨੀ ਨੇ ਪੰਜਾਬੀਆਂ ਨੂੰ ਤੇ ਜਲੰਧਰ ਦੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ।

Leave a Reply

Your email address will not be published. Required fields are marked *