ਲੋਹੀਆਂ ਖਾਸ (ਸਵਰਨ ਸਿੰਘ ਚੰਦੀ, ਬੱਬੂ ਲੋਹੀਆਂ) ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਮਾਤਾ ਚਰਨ ਕੌਰ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਰੈਲੀ ਦੇ ਰੂਪ ਵਿੱਚ ਲੋਹੀਆਂ ਖਾਸ ਪਹੁੰਚੇ । ਇਸ ਮੌਕੇ ਬੋਲਦਿਆਂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਦਾ ਕਤਲ ਹੋਇਆ ਗਿਆਰਾਂ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁਕਿਆ ਹੈ ਪਰ ਮੈਂ ਅੱਜ ਵੀ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਦਰ ਦਰ ਭਟਕ ਰਿਹਾ ਹਾਂ । ਉਹਨਾਂ ਕਿਹਾ ਮੇਰੇ ਪੁੱਤਰ ਦੇ ਕਤਲ ਦੀ ਸਾਜਿਸ਼ ਰਚਣ ਵਾਲਿਆਂ ਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਉਹਨਾਂ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਸਰਕਾਰ ਵੱਲੋਂ ਮੇਰੇ ਪੁੱਤਰ ਦੀ ਸੁਰੱਖਿਆ ਵਾਪਸ ਲੈਣ ਕਰਕੇ ਮੇਰੇ ਪੁੱਤਰ ਦਾ ਕਤਲ ਹੋਇਆ । ਜਿਸਦੀ ਜਿੰਮੇਵਾਰ ਮੌਜੂਦਾ ਸਰਕਾਰ ਹੈ । ਉਹਨਾਂ ਕਿਹਾ ਕਿ ਮੇਰਾ ਪੁੱਤ ਕਿਸੇ ਨੂੰ ਕੀ ਕਹਿੰਦਾ ਸੀ ਉਹ ਆਪਣੀ ਕਮਾਈ ਖਾਂਦਾ ਸੀ ।ਉਹਨਾਂ ਕਿਹਾ ਕਿ ਮੇਰੇ ਪੁੱਤਰ ਦਾ ਕਤਲ ਕਰਨ ਵਾਲਿਆਂ ਨੂੰ ਕੀ ਮਿਲਿਆ । ਮਾਤਾ ਚਰਨ ਕੌਰ ਨੇ ਵੀ ਬੋਲਦਿਆਂ ਕਿਹਾ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਅਸੀਂ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਰੱਖਦੇ ਅਸੀਂ ਤਾਂ ਸਿਰਫ ਆਪਣੇ ਪੁੱਤਰ ਲਈ ਇਨਸਾਫ ਲੈਣ ਵਾਸਤੇ ਆਏ ਹਾਂ । ਹੁਣ ਅਸੀਂ ਤੁਹਾਡੇ ਸਹਾਰੇ ਨਾਲ ਜਿਉਂਦੇ ਹਾਂ ਅਤੇ ਉਹਨਾਂ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕੀਤੀ ਤੇ ਮੌਜੂਦਾ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਇਸ ਮੌਕੇ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਲੋਕ ਭਾਰੀ ਗਿਣਤੀ ਵਿੱਚ ਹਾਜਰ ਸਨ ।





