*ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਸਭਾ ਲਾ-ਕੋਰਨਵ ਵਿਖੇ ਭਾਰਤ ਰਤਨ ਡਾ.ਭੀਮ ਰਾਓ ਅੰਬੇਦਕਰ ਜੀ ਦਾ 132ਵਾਂ ਜਨਮ ਦਿਨ ਸੱਤ ਮਈ ਨੂੰ ਮਨਾਇਆ ਜਾਵੇਗਾ –ਪ੍ਰਬੰਧਕ*

Uncategorized
Spread the love

ਪੈਰਿਸ 6 ਅਪ੍ਰੈਲ (ਭੱਟੀ ਫਰਾਂਸ ) ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਲਾ- ਕੋਰਨਵ ਪੈਰਿਸ ਵਿਖੇ ਗੁਰਦੁਆਰਾ ਸਾਹਿਬ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ 132 ਵਾਂ ਜਨਮ ਦਿਨ ਐਤਵਾਰ ਸੱਤ ਮਈ ਨੂੰ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੱਖੋ ਵੱਖ ਬੁਲਾਰੇ ਵੀ ਆਪੋ ਆਪਣੀ ਸਮਝ ਅਨੁਸਾਰ ਡਾਕਟਰ ਸਾਹਿਬ ਭੀਮ ਰਾਉ ਜੀ ਦੀਆਂ ਪ੍ਰਾਪਤੀਆਂ ਅਤੇ ਭਾਰਤ ਦੇਸ਼ ਬਾਰੇ ਲਿਖੇ ਸੰਵਿਧਾਨ ਬਾਰੇ ਚਾਨਣਾ ਪਾਉਣਗੇ । ਇਹ ਪ੍ਰੋਗਰਾਮ ਗੁਰੂਘਰ ਦੀ ਕਮੇਟੀ ਦੇ ਉਪਰਾਲੇ ਅਤੇ ਸਾਧ ਸੰਗਤ ਦੇ ਸਹਿਯੋਗ ਸਦਕਾ ਸਹਿਜ ਪਾਠ ਦੇ ਭੋਗ ਪੁਆ ਕੇ ਸੱਤ ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ । ਸਹਿਜ ਪਾਠ ਅਤੇ ਗੁਰੂ ਕੇ ਲੰਗਰਾ ਦੀ ਸੇਵਾ ਭਾਈ ਜਸਪਾਲ ਸਿੰਘ ਜੀ ਦੇ ਪ੍ਰੀਵਾਰ ਵੱਲੋਂ ਕਰਵਾਈ ਜਾ ਰਹੀ ਹੈ। ਗੁਰੂ ਘਰ ਦਾ ਕੀਰਤਨੀ ਜਥਾ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣ ਦੇ ਨਾਲ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾਂ ਵੀ ਸੁਨਾਉਣਗੇ। ਪ੍ਰਬੰਧਕਾਂ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਪ੍ਰੋਗਰਾਮ ਵਿੱਚ ਫਰਾਂਸ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨ ਅਤੇ ਡਾ. ਸਾਹਿਬ ਜੀ ਦੇ 132ਵੇ ਜਨਮ ਦਿਨ ਦੀਆਂ ਖੁਸ਼ੀਆਂ ਸਾਝੀਆ ਕਰਨ ਵਾਸਤੇ ਗੁਰਦੁਆਰਾ ਸਾਹਿਬ ਪਹੁੰਚ ਰਹੀਆਂ ਹਨ। ਗੁਰੂ ਕੇ ਲੰਗਰ ਵੀ ਸਾਰਾ ਦਿਨ ਅਤੁਟ ਵਰਤਾਏ ਜਾਣਗੇ। ਇਸ ਜਨਮ ਦਿਵਸ ਸਮਾਰੋਹ ਦੇ ਮੌਕੇ ਉਪਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਹਾਜਰੀ ਭਰਨ ਵਾਸਤੇ ਪਹੁੰਚੀਆਂ ਹੋਈਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰੇਗੀ ਉੱਥੇ ਹੀ ਸਭਨਾ ਨੂੰ ਪ੍ਰੇਰਿਤ ਵੀ ਕਰੇਗੀ ਕਿ ਸਾਨੂੰ ਸਭਨਾ ਨੂੰ ਬਾਬਾ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਸੰਜੀਦਾ ਹੋ ਕੇ ਸਮਾਜ ਪ੍ਰਤੀ ਕਾਰਜ ਕਰਨੇ ਚਾਹੀਦੇ ਹਨ ਤਾਂ ਕਿ ਬਾਬਾ ਜੀ ਦੇ ਮਿਸ਼ਨ ਤੇ ਪਹਿਰਾ ਦਿੱਤਾ ਜਾ ਸਕੇ।

Leave a Reply

Your email address will not be published. Required fields are marked *