*ਸਾਬਕਾ ਫੌਜੀਆਂ ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਜਲਦੀ ਹੱਲ ਕਰਾਂਗੇ : ਜਰਨਲ ਵੀ ਕੇ ਸਿੰਘ*

Uncategorized
Spread the love

ਜਲੰਧਰ, 7 ਮਈ (ਦਾ ਮਿਰਰ ਪੰਜਾਬ ) : ਸਾਬਕਾ ਫੌਜੀਆਂ ਦੀਆਂ ਸਾਰੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ, ਇਹਨਾਂ ਗੱਲਾ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਜਰਨਲ ਵੀ ਕੇ ਸਿੰਘ ਨੇ ਜਲੰਧਰ ਕੈਂਟ ਦੇ ਦੀਪ ਪੈਲੇਸ ਵਿਖੇ ਭਾਜਪਾ ਸਾਬਕਾ ਸੈਨਿਕ ਸੈੱਲ ਦੇ ਸੂਬਾ ਕਨਵੀਨਰ ਕੈਪਟਨ ਜੀ ਐਸ਼ ਸਿੱਧੂ ਵੱਲੋਂ ਸਾਬਕਾ ਫ਼ੌਜੀਆਂ ਦੀ ਕਰਵਾਈ ਗਈ ਇੱਕ ਭਰਵੀਂ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਸਾਬਕਾ ਫ਼ੌਜੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਹੁਤ ਗੰਭੀਰ ਅਤੇ ਹਮਦਰਦ ਸਰਕਾਰ ਹੈ। 

ਵੀ ਕੇ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾ ਭਾਰਤ ਵਿੱਚ ਸੱਤਾ ਤੇ ਕਾਬਜ ਰਹੀ ਕਾਂਗਰਸ ਪਾਰਟੀ ਸਮੇਤ ਦੂਸਰੀਆਂ ਪਾਰਟੀ ਦੀਆਂ ਸਰਕਾਰਾਂ ਨੇ ਸਾਬਕਾ ਫ਼ੌਜੀਆਂ ਦੇ ਮਸਲਿਆਂ ‘ਤੇ ਸਿਰਫ ਰਾਜਨੀਤੀ ਹੀ ਕੀਤੀ ਹੈ ਅਤੇ ਸਾਬਕਾ ਫੌਜੀਆ ਦੀ ਇੱਕ ਰੈਂਕ ਇੱਕ ਪੈਨਸਨ ਦੀ ਮੰਗ ਨੂੰ 27 ਸਾਲ ਲਟਕਾਈ ਰੱਖਿਆI ਲੇਕਿਨ ਮੌਜੂਦਾ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ 2014 ਵਿੱਚ ਸੱਤਾ ਸੰਭਾਲ਼ਣ ਸਾਰ ਹੀ ਸਾਬਕਾ ਫੌਜੀਆਂ ਦੀ ਇਹ ਵੱਡੀ ਮੰਗ ਨੂੰ ਤੁਰੰਤ ਮੰਨ ਕੇ ਤੇ ਲਾਗੂ ਕਰਕੇ ਸਾਬਕਾ ਫੋਜੀਆ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਇੱਕ ਜੁਲਾਈ 2019 ਨੂੰ ਲਾਗੂ ਹੋਈ ਓਆਰਓਪੀ-2 ਵਿੱਚ ਜੋ ਖਾਮੀਆਂ ਹਨ, ਉਹਨਾਂ ਨੂੰ ਵੀ ਦਰੁਸਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਕਾਂਗਰਸ ਸਮੇਤ ਦੂਸਰੀਆਂ ਪਾਰਟੀਆਂ ਨੂੰ ਲੋਕਾਂ ਨੇ ਅਜ਼ਮਾ ਕੇ ਦੇਖ ਲਿਆ ਹੈ। ਉਹਨਾਂ ਕਿਹਾ ਕਿ ਸਾਰੇ ਸਾਬਕਾ ਫ਼ੌਜੀ, ਉਹਨਾਂ ਦੇ ਪਰਿਵਾਰ ਤੇ ਜਲੰਧਰ ਦੇ ਸਾਰੇ ਵੋਟਰ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਵੱਡੀ ਲੀਂਡ ਨਾਲ ਜਿਤਾ ਕੇ ਦਿੱਲੀ ਭੇਜਣ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ। 

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸਾਬਕਾ ਫ਼ੌਜੀ ਚਿੰਤਾ ਨਾ ਕਰਨ, ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਸਾਡੇ ਧਿਆਨ ਵਿੱਚ ਹਨI ਇਹਨਾਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਦੀ ਆਨ ਬਾਨ ਸ਼ਾਨ ਨੂੰ ਪੂਰੀ ਦੁਨੀਆ ਵਿੱਚ ਧੁੰਦਲਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਭਾਜਪਾ ਜੋ ਕਹਿੰਦੀ ਹੈ ਉਹੀ ਕਰਦੀ ਹੈ। ਉਹਨਾਂ ਸਾਰੀਆਂ ਨੂੰ ਭਾਜਪਾ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ ਜਿਸਦਾ ਸਾਰੀਆਂ ਨੇ ਹਥ ਖੜੇ ਕਰ ਕੇ ਸਮਰਥਨ ਕੀਤਾI 

ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਾਰੀਆਂ ਲੋਕ ਭਲਾਈ ਦੀਆਂ ਸਕੀਮਾਂ ਬਿਨਾਂ ਕਿਸੇ ਭੇਦ ਭਾਵ ਦੇ ਲਾਗੂ ਕਰਦੀ ਹੈ। 

ਕੈਪਟਨ ਜੀ ਐਸ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸੰਸਥਾ ਪੈਸਕੋ ਵੱਲੋਂ ਸਾਬਕਾ ਫੌਜੀਆਂ ਦਾ ਸੋਸ਼ਨ ਕਰਨ ਖਿਲਾਫ਼ ਭਾਜਪਾ ਸੈਨਿਕ ਸੈਲ ਵਲੋਂ ਵੱਡੇ ਪੱਧਰ ਤੇ ਸੰਘਰਸ਼ ਉਲੀਕਿਆ ਜਾਵੇਗਾ।

ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿਂਘ ਅਟਵਾਲ ਨੇ ਇਸ ਮੋਕੇ ਤੇ ਬੋਲਦਿਆਂ ਸਮੂਹ ਸਾਬਕਾ ਫੌਜੀ ਭਰਾਵਾਂ ਨੂੰ ਪੂਰਜੋਰ ਅਪੀਲ ਕੀਤੀ ਕਿ ਉਹ ਅਤੇ ਉਹਨਾਂ ਦੇ ਪਰਿਵਾਰ ਆਉਣ ਵਾਲੀ 10 ਮਈ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਵੱਡੀ ਲੀਡ ਨਾਲ ਜਿਤਾਉਣ ਤੇ ਮੈਂ ਵਾਅਦਾ ਕਰਦੇ ਹਾਂ ਕਿ ਮੈ ਤੁਹਾਡੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਾਂਗਾ। ਇਸ ਮੌਕੇ ‘ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਮੰਜੂ ਕੁਰੈਸ਼ੀ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, ਕੈਪਟਨ ਗੁਰਮੇਲ ਸਿੰਘ ਭੋਗਪੁਰ ਤੇ ਕੈਪਟਨ ਅਨਿਲ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *