*ਪਰਮਜੀਤ ਸਿੰਘ ਰਾਏਪੁਰ ਨੇ ਜਲੰਧਰ ਕੈਂਟ ਦੇ “ਲੇਬਰ ਚੌਂਕ” ਵਿਖੇ ਲਹਿਰਾਇਆ ਰਾਸ਼ਟਰੀ ਝੰਡਾ*

Uncategorized
Spread the love

ਜਲੰਧਰ ਕੈਂਟ, (ਦਾ ਮਿਰਰ ਪੰਜਾਬ)-ਅੱਜ ਅਜ਼ਾਦੀ ਦਿਵਸ ਮੌਕੇ ਤੇ ਜਲੰਧਰ ਕੈਂਟ ਦੇ “ਲੇਬਰ ਚੌਂਕ” ਵਿਖੇ “ਨਿਸ਼ਕਾਮ ਵੈਲਫੇਅਰ ਸੁਸਾਇਟੀ” ਦੇ ਪ੍ਰਧਾਨ ਸਵਿੰਦਰ ਸਿੰਘ ਵੀਰੂ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੈਂਬਰ SGPC ਸ. ਪਰਮਜੀਤ ਸਿੰਘ ਰਾਏਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਲੇਬਰ ਚੌਂਕ ਵਿਖੇ ਪਹੁੰਚਣ ਤੇ ਸਵਿੰਦਰ ਸਿੰਘ ਵੀਰੂ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਸ. ਰਾਏਪੁਰ ਦਾ ਫੁੱਲਮਾਲਾਵਾਂ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਸ. ਪਰਮਜੀਤ ਸਿੰਘ ਰਾਏਪੁਰ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਸ਼ੁੱਭ ਦਿਹਾੜੇ ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਸ. ਰਾਏਪੁਰ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਦੇਸ਼ ਭਗਤਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਹਨ , ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਸੇਵਾ ਵਿੱਚ ਆਪਣਾ ਵਡਮੁੱਲਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਭਾਰਤ ਦੇਸ਼ ਸਦਾ ਹਰਿਆ ਭਰਿਆ ਅਤੇ ਖੁਸ਼ਹਾਲ ਰਹੇ।

ਇਸ ਮੌਕੇ “ਨਿਸ਼ਕਾਮ ਵੈਲਫੇਅਰ ਸੁਸਾਇਟੀ” ਦੇ ਪ੍ਰਧਾਨ ਸਵਿੰਦਰ ਸਿੰਘ ਵੀਰੂ ਨੇ ਕਿਹਾ ਕਿ ਇਹ ਤਿਰੰਗਾ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਹੈ ਅਤੇ ਇਸਦੀ ਹੋਂਦ ਨੂੰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਸ ਮੌਕੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਲੱਡੂ ਵੰਡ ਕੇ ਸਮਾਰੋਹ ਵਿੱਚ ਆਏ ਪਤਵੰਤੇ ਸੱਜਣਾਂ ਅਤੇ ਰਾਹਗੀਰਾਂ ਦਾ ਮੂੰਹ ਮਿੱਠਾ ਕਰਵਾ ਕੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ। ਮੰਚ ਦਾ ਸੰਚਾਲਨ ਸਤਵਿੰਦਰ ਸਿੰਘ ਮਿੰਟੂ ਨੇ ਬਾਖੂਬੀ ਨਿਭਾਇਆ।

ਇਸ ਮੌਕੇ ਸਵਿੰਦਰ ਸਿੰਘ ਵੀਰੂ, ਜੋਗਿੰਦਰ ਸਿੰਘ ਟੀਟੂ, ਹਰਪ੍ਰੀਤ ਸਿੰਘ ਭਸੀਨ, ਜਗਮੋਹਨ ਸਿੰਘ ਜੋਗਾ, ਹਰਜੀਤ ਸਿੰਘ ਪੱਪੂ, ਸਤਵਿੰਦਰ ਸਿੰਘ ਮਿੰਟੂ, ਪ੍ਰਮੋਦ ਸ਼ਰਮਾ ਬਾਂਕਾ, ਧਰਮਵੀਰ ਜਿੰਦਲ, ਬੋਬੀ ਗਰਗ, ਅਨਿਲ ਚੌਹਾਨ, ਅਨਿਲ ਕਨੋਜਿਆ, ਨਿਖਿਲ ਵਧਵਾ, ਅਸ਼ੋਕ ਕੁਮਾਰ, ਅਰਸ਼ਦੀਪ ਸਿੰਘ ਖੱਟਰ, ਪੂਰਨ ਸਿੰਘ ਚੀਨੀ, ਸਤਪਾਲ, ਸੋਮ ਨਾਥ ਸੋਮਾ, ਵਿਕਰਮ ਸਿੰਘ, ਬਾਵਾ ਪ੍ਰਭਜੋਤ ਸਿੰਘ, ਕੁਲਵਿੰਦਰ ਸਿੰਘ, ਰਵੀ ਕੁਮਾਰ, ਹੈਪੀ ਸਿੰਘ ਆਦਿ ਮੌਜੂਦ ਸਨ।

 

Leave a Reply

Your email address will not be published. Required fields are marked *