*ਪਿੰਡ ਢੋਟੀਆ ਦੇ ਇਕ ਸਿਆਸੀ ਲੀਡਰ ਨੇ ਧਕੇ ਨਾਲ ਜਮੀਨ ਉਪਰ ਨਜਾਇਜ ਤੌਰ ਤੇ ਕਬਜ਼ਾ ਕਰਵਾਇਆ*

Uncategorized
Spread the love

ਤਰਨਤਾਰਨ (ਦਾ ਮਿਰਰ ਪੰਜਾਬ)-ਪੰਜਾਬ ਦੀ ਮੌਜੂਦਾ ਸਰਕਾਰ ਪਹਿਲੀਆਂ ਸਰਕਾਰਾਂ ਦੇ ਲੀਡਰਾਂ ਦੁਆਰਾ ਕੀਤੇ ਗਏ ਨਜਾਇਜ ਕਬਜੇ ਛੁਡਾਉਣ ਲਈ ਤਤਪਰ ਹੈ। ਪਰ ਅਜੇ ਵੀ ਕੁਝ ਲੇਕ ਜੋ ਸਿਆਸਤ ਨੂੰ ਹਥਿਆਰ ਬਣਾਉਣਾ ਜਾਣਦੇ ਹਨ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੈ ਹਨ।ਅਜਿਹੀ ਹੀ ਇਕ ਮਿਸਾਲ ਪਿੰਡ ਢੋਟੀਆ ਥਾਣਾ ਸਰਹਾਲੀ ਜਿਲਾ ਤਰਨਤਾਰਨ ਤੋਂ ਸਾਹਮਣੇ ਆਈ ਹੈ। ਇਸ ਪਿੰਡ ਦੇ ਹਰਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨੇ ਆਪਣੇ ਭਰਾ ਬਲਵਿੰਦਰ ਸਿੰਘ ਅਤੇ ,ਪਵਨ ਕੁਮਾਰ ਪੁੱਤਰ ਦੇਵਰਾਜ ਨਾਲ ਮਿਲ ਕੇ ਪਿਹੋਵਾ ਹਰਿਅਣਾ ਵਾਸੀ ਮਨਜੀਤ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਢੋਟੀਆ ਦੀ ਜਮੀਨ ਉਪਰ ਨਜਾਇਜ ਤੌਰ ਤੇ ਗੁਰਮੇਜ ਸਿੰਘ ਨਾਮਕ ਵਿਅਕਤੀ ਦਾ ਕਬਜ਼ਾ ਕਰਵਾ ਦਿੱਤਾ ਹੈ। ਮਨਜੀਤ ਸਿੰਘ ਨੇ ਇਹ ਜਮੀਨ ਇਕ ਸਾਲ ਪਹਿਲਾਂ ਸੁਖਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਵਰਿਆਮ ਨੰਗਲ ਤਹਿਸੀਲ ਵ ਜਿਲਾ ਅੰਮ੍ਰਿਤਸਰ ਪਾਸੋਂ ਖ੍ਰੀਦ ਕੀਤੀ ਸੀ। ਇਸ ਜਮੀਨ ਦਾ ਸੌਦਾ ਵੀ ਹਰਜਿੰਦਰ ਸਿੰਘ ਅਤੇ ਡਾ. ਜਗਦੀਸ਼ ਸਿੰਘ ਪੁੱਤਰ ਲਖਾ ਸਿੰਘ ਪਿੰਡ ਢੋਟੀਆ ਨੇ ਹੀ ਕਰਵਾਇਆ ਸੀ ਅਤੇ ਮੌਕੇ ਪਰ ਕਬਜ਼ਾ ਦਿੱਤਾ ਸੀ। ਮਨਜੀਤ ਸਿੰਘ ਨੂੰ ਜਦੋਂ ਇਸ ਸਬੰਧ ਵਿੱਚ ਪਤਾ ਲੱਗਿਆ ਤਾਂ ਉਸ ਨੇ ਜਗਦੀਸ਼ ਸਿੰਘ ਅਤੇ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਹਰਜਿੰਦਰ ਸਿੰਘ ਦੇ ਘਰ ਢੋਟੀਆ ਜਾ ਕੇ ਜਮੀਨ ਉਪਰ ਨਜਾਇਜ ਤੌਰ ਤੇ ਕਬਜ਼ਾ ਕਰਨ ਦਾ ਕਾਰਨ ਪੁੱਛਿਆ ਪਰ ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਪਵਨ ਕੁਮਾਰ ਟਾਲ ਮਟੋਲ ਕਰਦੇ ਰਹੇ। ਮਨਜੀਤ ਸਿੰਘ ਨੇ ਹਰਜਿੰਦਰ ਸਿੰਘ ਵਗੈਰਾ ਨੂੰ ਅਜਿਹਾ ਨਾ ਕਰਨ ਲਈ ਹਰ ਹੀਲਾ ਵਰਤਿਆ ਅਤੇ ਇਲਾਕੇ ਦੇ ,ਪਿੰਡ ਢੋਟੀਆ ਦੇ ਅਤੇ ਹੋਰ ਵੱਡੇ ਤੋਂ ਵੱਡੇ ਲੀਡਰਾਂ ਪਾਸ ਪਹੁੰਚ ਕੀਤੀ। ਕੁਝ ਉਚਕੋਟੀ ਦੇ ਲੀਡਰਾਂ ਨੇ ਆਪਣੀ ਜਾਂਚ ਅਤੇ ਤਸੱਲੀ ਕਰਕੇ ਹਰਜਿੰਦਰ ਸਿੰਘ ਨੂੰ ਉਸ ਦੇ ਘਰ ਜਾ ਕੇ ਸਮਝਾਇਆ ਪਰ ਹਰਜਿੰਦਰ ਸਿੰਘ ਸਿਆਸਤ ਦੇ ਨਸ਼ੇ ਵਿਚ ਕਿਸੇ ਵੀ ਗਲ ਤੇ ਨਹੀਂ ਆਇਆ।
ਹਾਰ ਕੇ ਮਨਜੀਤ ਸਿੰਘ ਨੇ ਮਾਨਯੋਗ ਐਸ ਐਸ ਪੀ ਸਹਿਬ ਤਰਨਤਾਰਨ ਪਾਸ ਪੇਸ਼ ਹੋ ਕੇ ਹਰਜਿੰਦਰ ਸਿੰਘ ਵਗੈਰਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਮਾਨਯੋਗ ਐਸ ਐਸ ਪੀ ਸਹਿਬ ਨੇ ਇੰਨਸਾਫ ਦਾ ਭਰੋਸਾ ਦਵਾਇਆ ਹੈ।

Leave a Reply

Your email address will not be published. Required fields are marked *