ਪੈਰਿਸ 26 ਮਈ ( ਭੱਟੀ ਫਰਾਂਸ ) ਮੀਡੀਏ ਨੂੰ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਫਰਾਂਸ ਵੱਸਦੇ ਨਾਨਕ ਸਿੰਘ ਭੁੱਲਰ ਦੇ ਸਪੁੱਤਰ ਹਰਜੀਤ ਸਿੰਘ ਭੁੱਲਰ ਦਾ ਆਨੰਦ ਕਾਰਜ ਆਸਟਰੀਆ ਨਿਵਾਸੀ ਲਖਬੀਰ ਸਿੰਘ ਰੰਧਾਵਾ ਦੀ ਸਪੁੱਤਰੀ ਅਵਨੀਤ ਕੌਰ ਰੰਧਾਵਾ ਨਾਲ ਪੂਰੀਆਂ ਧਾਰਮਿਕ ਰਸਮਾਂ ਰਿਵਾਜਾਂ ਅਤੇ ਸਿੱਖ ਪ੍ਰੰਪਰਾਵਾ ਅਨੁਸਾਰ ਆਸਟਰੀਆ ਵਿਖੇ ਸਥਿੱਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਪ੍ਰਕਰਮਾ ਪੂਰੀਆਂ ਕਰਨ ਉਪਰੰਤ ਖੁਸ਼ੀਆ ਭਰੇ ਮਾਹੌਲ ਵਿੱਚ ਸੰਪਨ ਹੋਇਆ , ਜਿਸਦੀ ਚਰਚਾ ਫਰਾਂਸ ਵਿਖੇ ਇਸ ਕਰਕੇ ਹੋ ਰਹੀ ਹੈ ਕਿ ਲੜ੍ਕੀ ਨੂੰ ਵਿਆਉਣ ਲੜਕਾ ਆਪਣੇ ਪ੍ਰੀਵਾਰ ਅਤੇ ਬਰਾਤੀਆ ਸਾਹਿਤ ਹਵਾਈ ਸਫਰ ਰਾਹੀਂ ਆਸਟਰੀਆ ਪਹੁੰਚਿਆ।

ਇਸ ਬਾਰੇ ਬਕਾਇਦਾ ਜਾਣਕਾਰੀ ਦਿੰਦੇ ਹੋਏ ਰਾਜਬੀਰ ਸਿੰਘ ਤੁੰਗ ਨੇ ਆਪਣੇ ਸਾਥੀਆਂ ਅਤੇ ਸਬੰਧਿਤ ਪ੍ਰੀਵਾਰ ਦੇ ਹਵਾਲੇ ਨਾਲ ਦੱਸਿਆ ਕਿ ਭੁੱਲਰ ਅਤੇ ਰੰਧਾਵਾ ਪ੍ਰੀਵਾਰ ਦੇ ਇਨ੍ਹਾਂ ਦੋਹਾਂ ਲੜਕੇ ਅਤੇ ਲੜਕੀ ਦਾ ਸੁੱਭ ਵਿਆਹ ਬਹੁਤ ਹੀ ਖੁਸ਼ਗੁਆਰ ਮਾਹੌਲ ਅਤੇ ਬਿਨਾ ਕਿਸੇ ਧਾਰਮਿਕ ਰੁਵਾਕਟ ਤੇ ਮਿਥੇ ਸਮੇ ਅਨੁਸਾਰ ਹੋਇਆ , ਜਿਸਦੀ ਸਭਨਾ ਨੇ ਤਾਰੀਫ਼ ਕੀਤੀ। ਦੂਸਰਾ ਲੜਕੀ ਦੇ ਪ੍ਰੀਵਾਰ ਵੱਲੋਂ ਬਰਾਤੀਆ ਦੇ ਖਾਣ ਪੀਣ ਅਤੇ ਮਿਉਜਿਕ ਦਾ ਪ੍ਰਬੰਧ ਵਧੀਆ ਸਲੀਕੇ ਨਾਲ ਕੀਤਾ ਹੋਇਆ ਸੀ, ਜਿਸਦਾ ਬਰਾਤੀਆ ਨੇ ਭਰਭੂਰ ਆਨੰਦ ਮਾਣਿਆ । ਰਾਜਬੀਰ ਸਿੰਘ ਤੁੰਗ ਨੇ ਆਪਣੇ ਸਾਥੀਆਂ , ਰਘੁਬੀਰ ਸਿੰਘ ਕੋਹਾੜ, ਸੁਖਵੀਰ ਸਿੰਘ ਕੰਗ, ਸ਼ਮਸ਼ੇਰ ਸਿੰਘ ਅੰਮ੍ਰਿਤਸਰਾਤੇ ਦਲਵਿੰਦਰ ਸਿੰਘ ਘੁੰਮਣ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸਾਰੇ ਯਾਰ ਦੋਸਤ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਸ ਸੁਭਾਗ ਜੋੜੀ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਇਹ ਆਪਣਾ ਵਿਆਹੁਤਾ ਜੀਵਨ ਸਿੱਖ ਮਰਿਆਦਾ ਅਨੁਸਾਰ ਬਸਰ ਕਰ ਸਕਣ । ਅਸੀਂ ਸਾਰੇ ਜਣੇ ਦੋਹਾਂ ਪ੍ਰੀਵਾਰਾ ਨੂੰ ਵੀ ਵਧਾਈ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਫਰਾਂਸ ਤੋਂ ਆਸਟਰੀਆ ਅਤੇ ਆਸਟਰੀਆ ਤੋਂ ਫਰਾਂਸ ਤੱਕ ਹਰੇਕ ਬਰਾਤੀ ਦੀ ਸਹੂਲਤ ਦਾ ਖਿਆਲ ਰੱਖਿਆ ।





