ਜਲੰਧਰ (ਦਾ ਮਿਰਰ ਪੰਜਾਬ)-ਥਾਣਾ ਡਵੀਜ਼ਨ ਨੰਬਰ 8 ਦੇ ਅਧੀਨ ਪੈਂਦੇ ਇਲਾਕਾ ਗਦਾਈਪੁਰ ਦੇ ਮਹੱਲਾ ਰਾਜਾ ਗਾਰਡਨ ਵਿਚ ਸ਼ਰੇਆਮ ਵਿਕ ਰਿਹਾ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਸਾਰਾ ਕਾਰੋਬਾਰ ਪੁਲਸ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜਾ ਗਾਰਡਨ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਮੁਰਗੇ ਅਤੇ ਮੱਛੀ ਦੀ ਦੁਕਾਨ ਚਲਾ ਰਿਹਾ ਹੈ ਦੱਸਿਆ ਜਾ ਰਿਹਾ ਹੈ , ਇਸ ਕਾਰੋਬਾਰ ਦੀ ਆੜ ਹੇਠ ਇਹ ਇਲਾਕੇ ਵਿਚ ਗਾਂਜਾ ਵੇਚ ਰਿਹਾ ਹੈ। ਨਸ਼ੇ ਦੇ ਆਦੀ ਨੌਜਵਾਨ ਸਵੇਰ ਤੋਂ ਹੀ ਇਸ ਜਗਾ ਤੇ ਲਾਇਨ ਲਗਾ ਕੇ ਖੜ੍ਹ ਜਾਂਦੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਵਿਅਕਤੀ ਉੱਤੇ ਪਹਿਲਾਂ ਵੀ ਕਈ ਕੇਸ ਦੇ ਚੱਲ ਰਹੇ ਹਨ ਪਰ ਪੁਲਿਸ ਹਰ ਵਾਰ ਉਸ ਨੂੰ ਛੱਡ ਦਿੰਦੀ ਹੈ। ਮੁਹੱਲਾ ਨੂੰ ਵਾਸੀਆਂ ਨੇ ਅੱਗੇ ਦੱਸਿਆ ਕਿ ਇਸ ਨੇ ਕਈ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਗਾ ਦਿੱਤੀ ਹੈ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਪੁਲਸ ਨੇ ਮੁਰਗੇ ਅਤੇ ਮੱਛੀ ਦੀ ਦੁਕਾਨ ਦੀ ਆੜ ਵਿਚ ਨਸ਼ਾ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਥਾਣੇ ਅੱਗੇ ਧਰਨਾ ਵੀ ਦੇਣਗੇ।





