*ਫਰਾਂਸ ਵਿੱਚ ਭਾਰਤੀ ਭਾਈਚਾਰੇ ‘ ਚ ਖਾਸ ਪਹਿਚਾਣ ਰੱਖਣ ਵਾਲੇ ਅਮੀਰੋਦੀਨ ਫਾਰੂਕ ਦੀ ਲੜਕੀ ਦੇ ਵਿਆਹ ਵਿੱਚ ਸਿੱਖ ਕਮਿਊਨਿਟੀ ਸਾਹਿਤ ਕਰੀਬਨ 1200 ਮਹਿਮਾਨ ਪਹੁੰਚੇ*

Uncategorized
Spread the love

ਪੈਰਿਸ 4 ਜੂਨ (ਭੱਟੀ ਫਰਾਂਸ) ਮੀਡੀਆ ਪੰਜਾਬ ਦੇ ਪੱਤਰਕਾਰ ਇਕਬਾਲ ਸਿੰਘ ਭੱਟੀ ਦੁਆਰਾ ਮੌਕੇ ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਫਰਾਂਸ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਮਿਸਟਰ ਅਮੀਰੋਦੀਨ ਫਾਰੂਕ ਦੀ ਲੜਕੀ ( Nawcina with Zahran ) ਦਾ ਬੀਤੀ ਅਠਾਈ ਮਈ ਨੂੰ ਮੁਸਲਿਮ ਧਰਮ ਅਨੁਸਾਰ ਨਿਕਾਹ ਹੋਇਆ ਜਿਸ ਵਿੱਚ ਫਰੈਂਚ , ਮੁਸਲਿਮ , ਮਲਿਆਲਮ , ਗੁਜਰਾਤੀ , ਮਰਾਠੀ, ਯਹੂਦੀ ਅਤੇ ਸਿੱਖ ਧਰਮ ਦੇ ਲੋਕਾਂ ਸਾਹਿਤ ਬਾਰਾਂ ਸੌਅ ਮਹਿਮਾਨ ਪਹੁੰਚੇ ਹੋਏ ਸਨ । ਇੱਥੇ ਇਹ ਦੱਸਣਯੋਗ ਹੈ ਕਿ ਮਿਸਟਰ ਫਾਰੂਕ ਫਰਾਂਸ ਦੇ ਜਿਸ ਇਲਾਕੇ (ਲਾ-ਕੋਰਨਵ ) ਵਿੱਚ ਰਹਿੰਦੇ ਹਨ ਖਾਸ ਪਹਿਚਾਣ ਰੱਖਦੇ ਹਨ ਅਤੇ ਲੋਕਲ ਸਿਆਸਤਦਾਨਾ ਦੇ ਵਿੱਚ ਵੀ ਜਾਣੇ ਜਾਂਦੇ ਹਨ । ਮਿਸਟਰ ਫਾਰੂਕ ਮਿਊਨਿਸਪਲ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ ਮੇਅਰ ਦੀ ਚੋਣ ਬੇਸ਼ੱਕ ਹਾਰ ਗਏ ਸਨ ਪਰ ਚੁਣੇ ਗਏ ਮੇਅਰ ਦੇ ਨਾਲ ਸਲਾਹਕਾਰ ਦੇ ਤੌਰ ਤੇ ਅਜੇ ਵੀ ਕੰਮ ਕਰ ਰਹੇ ਹਨ । ਸਾਦੇ ਤਰਿਕੇ ਅਤੇ ਧਰਮ ਦੇ ਦਾਇਰੇ ਵਿੱਚ ਇਸ ਵਿਆਹ ਦੀਆਂ ਮਿਸਟਰ ਫਾਰੂਕ ਨੂੰ ਹਰ ਧਰਮ ਦੇ ਲੋਕਾਂ ਵੱਲੋਂ ਵਧਾਈਆ ਮਿਲ ਰਹੀਆਂ ਹਨ।

 

Leave a Reply

Your email address will not be published. Required fields are marked *