ਲੋਹੀਆਂ ਖਾਸ,9ਫਰਵਰੀ(ਰਾਜੀਵ ਕੁਮਾਰ ਬੱਬੂ)-ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਨਿਧੜਕ ਜਰਨੈਲ ਅਤੇ ਵਫ਼ਾਦਾਰ ਸਿਪਾਹੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਵਿੱਚ ਨਿਰੰਤਰ 20 ਸਾਲ ਤੱਕ ਵਿਚਰੇ ਵਜ਼ੀਰ-ਸੇਵਾਦਾਰ ਸਵ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਪੋਤਰੇ ਐਡਵੋਕੇਟ ਬਚਿਤਰ ਸਿੰਘ ਕੁਹਾੜ ਮਿਤੀ 9 ਫਰਵਰੀ 2022 ਨੂੰ ਲੋਹੀਆਂ ਦੇ ਪਿੰਡ ਕੰਗ ਕਲਾਂ ਵਿਖੇ ਪਹੁੰਚੇ ਅਤੇ ਅਗਾਮੀ ਵਿਧਾਨ ਸਭਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਜੋਂ ਵੋਟਾਂ ਦੀ ਮੰਗ ਕੀਤੀ। ਚੇਤੇ ਰਹੇ ਕਿ ਲੋਹੀਆਂ ਦੇ ਇਸ ਖੇਤਰ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਬਾਵਾ ਸਿੰਘ ਕੰਗ ਦਾ ਵੱਡਾ ਰਸੂਖ ਹੈ, ਜਦ ਕਿ ਇਸ ਤੋਂ ਅਗਲੇ ਪਿੰਡ ਕਾਕੜ ਕਲਾਂ ਦੇ ਵਸਨੀਕ ਰਤਨ ਸਿੰਘ ਕਾਕੜ ਕਲਾਂ ਆਮ ਆਦਮੀ ਦੀ ਤਰਫੋਂ ਚੋਣ ਲੜ ਰਹੇ ਹਨ। ਪਰ ਅਗਰ ਉਕਤ ਦੋਹਾਂ ਵਿਚਕਾਰ ਸਿਆਸੀ ਕੱਦ ਦੀ ਗੱਲ ਕੀਤੀ ਜਾਵੇ ਤਾਂ ਬਾਵਾ ਸਿੰਘ ਦਾ ਸਿਆਸੀ ਕੱਦ ਇੱਕੀ ਨਜ਼ਰ ਆਉਂਦਾ ਹੈ। ਬਚਿੱਤਰ ਸਿੰਘ ਕੋਹਾੜ ਭਾਵੇਂ ਤੀਜੀ ਪੀੜ੍ਹੀ ਦੇ ਯੂਵਾ ਆਗੂਆਂ ਚ ਸ਼ੁਮਾਰ ਰੱਖਦੇ ਹਨ ਪਰ ਇਸ ਖਿੱਤੇ ਵਿੱਚ ਉਨ੍ਹਾਂ ਵਾਸਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਲੰਬੇ ਸਮੇਂ ਤੋਂ ਕਾਂਗਰਸ ਸਿਪਾਹੀ ਅਤੇ ਸੇਵਕ-ਹਾਕਮ ਦੇ ਤੌਰ ਤੇ ਵਿਚਰੇ ਸਾਬਕਾ ਗ੍ਰਹਿ ਰਾਜ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ ਉਰਫ ਲਾਲੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਛੋਟੇ ਕੋਹਾੜ ਦੇ ਸਿਰ ਤੇ ਬੋਹੜ ਦੀ ਛਾਂ ਬਣ ਕੇ ਤਣੇ ਹੋਏ ਹਨ।ਜਿਨ੍ਹਾਂ ਦੇ ਰਸੂਖ ਦਾ ਸਦਕਾ ਵੋਟਾਂ ਦੇ ਰੂਪ ਵਿੱਚ ਉਹਨਾ ਨੂੰ ਜ਼ਰੂਰ ਪ੍ਰਾਪਤ ਹੋਵੇਗਾ। ਇਸ ਮੌਕੇ ਤੇ ਜਥੇਦਾਰ ਬਾਵਾ ਸਿੰਘ ਕੰਗ ਤੋਂ ਇਲਾਵਾ ਕਮਲਜੀਤ ਸਿੰਘ ਸੋਢੀ, ਸਰਪੰਚ ਕੁਲਵੰਤ ਸਿੰਘ ਮਹਿਰਾਜਵਾਲਾ,ਡਾ ਜਸਵਿੰਦਰ ਸਿੰਘ, ਮਨਜੀਤ ਸਿੰਘ ,ਅਵਤਾਰ ਸਿੰਘ, ਨੂਰ ਮੁਹੰਮਦ ,ਅਜੀਤ ਸਿੰਘ, ਨਿਰਭਉ ਸਿੰਘ, ਗੁਰਪਾਲ ਸਿੰਘ, ਬਲਵਿੰਦਰ ਸਿੰਘ, ਸੰਜੀਵ ਕੁਮਾਰ, ਸਤਨਾਮ ਸਿੰਘ ਪੰਚ,ਸਾਧੂ ਚੌਕੀਦਾਰ,ਸੁਰਿੰਦਰ ਭਾਰਦਵਾਜ,ਅਮਨ ਕੰਗ,ਸੋਡੀ, ਅਤੇ ਹੋਰ ਮਾਣਯੋਗ ਵਿਅਕਤੀ ਅਤੇ ਬੀਬੀਆਂ ਹਾਜਰ ਸਨ।





