*ਬਲਕਾਰ ਸਿੰਘ ਦੇ ਲੋਕਲ ਬਾਡੀ ਮੰਤਰੀ ਬਣਨ ਨਾਲ ਪੰਜਾਬ ਦੇ ਸ਼ਹਿਰਾਂ ਵਿਚ ਆਵੇਗੀ ਵਿਕਾਸ ਦੀ ਹਨੇਰੀ-ਮਲਵਿੰਦਰ ਸਿੰਘ ਲੱਕੀ*

Uncategorized
Spread the love

ਚੰਡੀਗੜ੍ਹ (ਦਾ ਮਿਰਰ ਪੰਜਾਬ)-ਭਗਵੰਤ ਮਾਨ ਦੀ ਸਰਕਾਰ ਵੱਲੋਂ ਸ. ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਰੂਪ ਵਿੱਚ ਵਧਾਈ ਦੇਣ ਪੁੱਜੇ ਜਗਰੂਪ ਸਿੰਘ ਸੇਖਵਾਂ, ਕਮਲਜੀਤ ਸਿੰਘ ਭਾਟੀਆ ,ਮੇਜਰ ਸਿੰਘ, ਅੰਮ੍ਰਿਤ ਪਾਲ ਸਿੰਘ ਅਤੇ ਮਲਵਿੰਦਰ ਸਿੰਘ ਲੱਕੀ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਨੇ ਕਿਹਾ ਕੇ ਸ. ਬਲਕਾਰ ਸਿੰਘ ਨੂੰ ਭਗਵੰਤ ਮਾਨ ਸਰਕਾਰ ਨੇ ਮਾਣ ਦੇ ਕੇ ਜਲੰਧਰ ਦਾ ਹੋਰ ਜ਼ਿਆਦਾ ਮਾਣ ਵਧਾਇਆ ਹੈ।

ਇਸ ਮੌਕੇ ਮਲਵਿੰਦਰ ਸਿੰਘ ਲੱਕੀ ਨੇ ਸ. ਬਲਕਾਰ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਰਦਾਰ ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਾ ਕੇ ਦੁਆਬੇ ਦਾ ਮਾਣ ਵਧਾਇਆ ਹੈ। ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਸ. ਬਲਕਾਰ ਸਿੰਘ ਤੇ ਲੋਕਲ ਬਾਡੀ ਮੰਤਰੀ ਬਣਨ ਨਾਲ ਵੱਡੇ ਪੱਧਰ ਤੇ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਸਮੇਤ ਪੰਜਾਬ ਦੇ ਸ਼ਹਿਰਾ ਦਾ ਵਿਕਾਸ ਜਿਵੇਂ ਮੁੱਖ ਮਾਰਗ, ਗਲੀਆਂ ਨਾਲੀਆਂ, ਹਰ ਮੁਹੱਲੇ ਵਿੱਚ ਲਾਇਟਾਂ ਦੀ ਸੁਵਿਧਾ ਅਤੇ ਸੀਵਰੇਜ ਦੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾਣਗੇ। ਇਸੇ ਤਰ੍ਹਾਂ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕੇ ਕਾਰਪੋਰੇਸ਼ਨਾਂ ਦੀ ਆਵਾਜ਼ ਹੋਵੇਗਾ।

ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵੀ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਜਿੱਤ ਹਾਸਲ ਕਰੇਗੀ, ਜਿਸ ਵਿੱਚ ਵਿਸ਼ੇਸ਼ ਯੋਗਦਾਨ ਸਰਦਾਰ ਬਲਕਾਰ ਸਿੰਘ ਦਾ ਰਹੇਗਾ ਉਨ੍ਹਾਂ ਕਿਹਾ ਕੇ ਸਰਦਾਰ ਬਲਕਾਰ ਸਿੰਘ ਲੋਕਾਂ ਦੇ ਲੀਡਰ ਹਨ ਅਤੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਨ ਲਈ ਤਤਪਰ ਰਹਿੰਦੇ ਹਨ।

Leave a Reply

Your email address will not be published. Required fields are marked *