ਪੈਰਿਸ 4 ਜੁਲਾਈ ( ਮਿਰਰ ਪੰਜਾਬ ) ਪੈਰਿਸ ਤੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫਰਾਂਸ ਦੇ ਉਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਅੱਠ ਜੁਲਾਈ ਨੂੰ ਬ੍ਰੇਸ਼ੀਆ ਵਿਖ਼ੇ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਯੂਰਪ ਦੀ ਮੀਟਿੰਗ, ਜੋ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਗਲਤ ਫੈਸਲਿਆਂ ਦੀ ਸਮੀਖਿਆ ਕਰਨ ਵਾਸਤੇ ਹੋ ਰਹੀ ਹੈ, ਦੇ ਵਿੱਚ ਬਸਪਾ ਭਾਰਤ ਦੇ ਸੀਨੀਅਰ ਨੇਤਾ ਅਤੇ ਕਈ ਰਾਜਾਂ ਦੇ ਰਹਿ ਚੁੱਕੇ ਇੰਚਾਰਜ ਸ਼੍ਰੀ ਭਗਵਾਨ ਸਿੰਘ ਜੀ ਚੌਹਾਨ ਆਪਣੇ ਵਰਲਡ ਵਾਈਡ ਸਪੋਰਟਰਾਂ ਅਤੇ ਸਾਥੀਆਂ ਸਾਹਿਤ ਸ਼ਿਰਕਤ ਕਰਨਗੇ | ਮੀਟਿੰਗ ਵਿੱਚ ਵਿਚਾਰਾਂ ਕਰਨ ਅਤੇ ਯੋਗ ਸਲਾਹਾਂ ਦੇਣ ਵਾਸਤੇ ਜਿੱਥੇ, ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਾਭ ਸਿੰਘ ਭੰਗੂ ਸਪੇੰਨ, ਮਸਤਾਨ ਸਿੰਘ ਨੌਰਾ ਸਵਿੱਸ, ਜਸਵੰਤ ਸਿੰਘ ਭਦਾਸ ਫਰਾਂਸ ਫੋਨ ਰਾਹੀਂ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਸੀਨੀਅਰ ਵਾਇਸ ਪ੍ਰਧਾਨ ਇਟਲੀ, ਲਖਵਿੰਦਰ ਸਿੰਘ ਡੋਗਰਾਵਾਲ ਸਕੱਤਰ ਜਨਰਲ ਇਟਲੀ, ਜਨਰਲ ਸਕੱਤਰ ਜਗਜੀਤ ਸਿੰਘ ਫ਼ਤਿਹਗੜ੍ਹ ਇਟਲੀ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ ਪਹੁੰਚਣਗੇ, ਉੱਥੇ ਹੀ ਭਗਵਾਨ ਸਿੰਘ ਜੀ ਚੌਹਾਨ ਤੋਂ ਇਲਾਵਾ, ਰਾਜਿੰਦਰ ਰਾਣਾ, ਭੁੱਟੋ ਕੁਮਾਰ ਰੱਲ, ਪ੍ਰਭਦਿਆਲ, ਮਦਨ ਬੰਗੜ, ਗੁਰਬਖ਼ਸ਼ ਸਿੰਘ, ਸ਼ਿੰਦਰ ਪਾਲ ਬਿਲਗਾ, ਸੋਢੀ ਮੱਲ਼, ਸੰਦੀਪ ਕੁਮਾਰ, ਰਾਜੇਸ਼ ਜੱਖੂ ਅਤੇ ਮਨਦੀਪ ਅਮੇਡਕਰੀ ਆਦਿ ਉਚੇਚੇ ਤੌਰ ਤੇ ਹਾਜ਼ਰੀ ਲਗਵਾਉਣਗੇ |





