ਪੈਰਿਸ 21ਮਈ ( ਭੱਟੀ ਫਰਾਂਸ ) ਪਿਛਲੇ ਹਫ਼ਤੇ ਹੋਦ ‘ਚ ਆਏ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਫਰਾਂਸ ਦੀ ਸਮੁੱਚੀ ਟੀਮ ਨੂੰ ਵਧਾਈਆ ਭੇਜਦੇ ਹੋਏ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਸ੍ਰਪਰਸਤ ਜਸਵੰਤ ਸਿੰਘ ਭਦਾਸ ਦੇ ਸਪੁੱਤਰ ਹਰਿੰਦਰਪਾਲ ਸਿੰਘ ਸੇਠੀ , ਗੁਰਿੰਦਰ ਸਿੰਘ ਗਿੰਦਾ , ਦਲਜੀਤ ਸਿੰਘ , ਕਲੱਬ ਦੇ ਕੋਚ ਮਾਨ ਸਾਹਿਬ , ਮਿੰਟੂ ਬੋਦੀ ਅਤੇ ਨਿੱਕਾ ਗੁਰਦਾਸਪੁਰ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਭਰਾਵਾਂ ਨੇ ਕਲੱਬ ਬਣਾ ਕੇ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਨਾਲ ਖੇਡਣ ਦਾ ਫੈਸਲਾ ਕੀਤਾ ਹੈ , ਇਸ ਗੱਲ ਦੀ ਤਾਈਦ ਕਰਦੇ ਹੋਏ ਯੂਰਪੀਅਨ ਸਪੋਰਟਸ ਆਫ ਕਬੱਡੀ ਫੈਧਰੇਸ਼ਨ ਨਾਲ ਸਬੰਧਿਤ ਸਮੂੰਹ ਕਲੱਬਾ ਦੇ ਅਹੁਦੇਦਾਰਾ ਨੇ ਵੀ ਕਿਹਾ ਕਿ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਇਨ੍ਹਾਂ ਵੀਰਾਂ ਨੇ ਸਾਨੂੰ ਮਾਣ ਬਖਸ਼ਿਆ ਹੈ ਅਸੀਂ ਦਿਲ ਦੀਆਂ ਗਹਿਰਾਈਆ ‘ਚੋ ਇਨਾ ਦਾ ਸਵਾਗਤ ਕਰਦੇ ਹਾਂ ।

ਬੀਤੇ ਕੱਲ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਕਲੱਬ ਦੇ ਸ੍ਰਪਰਸਤਾ ਤੇਜਿੰਦਰ ਸਿੰਘ ਜੋਸਨ, ਜਰਨੈਲ ਸਿੰਘ ਥਿੰਦ ਅਤੇ ਰਾਮ ਸਿੰਘ ਮੈਗੜਾ ਨੇ ਵੀ ਕਿਹਾ ਸੀ ਕਿ ਨੋਜਵਾਨਾ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਨਿਰੋਏ ਸਮਾਜ ਦੀ ਸਿਰਜਣਾ ਕਰਨ ਹਿੱਤ ਫਰਾਂਸ ਦੇ ਬਸ਼ਿੰਦਿਆ ਦੀ ਇੱਕ ਮੀਟਿੰਗ ਮਸਾਲਾ ਲੋਜ ਰੈਸਟੋਰੈਟ ਵਿਖੇ ਬਹੁਤ ਹੀ ਸੁਖਾਵੇ ਮਾਹੌਲ ਵਿੱਚ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਜਿੱਥੇ ਬਹੁਤ ਸਾਰੀਆਂ ਵਿਚਾਰਾਂ, ਦੋ ਹਜਾਰ ਤੇਈ ਦੇ ਸੀਜਨ ਵਿੱਚ ਹੋਣ ਵਾਲੇ ਕਬੱਡੀ ਟੂਰਨਾਮੈਂਟਾ ਵਿੱਚ ਭਾਗ ਲੈਣ ਵਾਸਤੇ ਹੋਈਆਂ ਸਨ ਉੱਥੇ ਹੀ ਇਹ ਫੈਸਲਾ ਵੀ ਲਿਆ ਗਿਆ ਸੀ ਕਿ ਉਪਰੋਕਤ ਕਲੱਬ ਦੇ ਨਾਮ ਹੇਠ ਬਣੀ ਕਬੱਡੀ ਟੀਮ ਹੀ ਸਾਡੇ ਪ੍ਰਬੰਧਕਾਂ ਦੀ ਰਹਿਨੁਮਾਈ ਹੇਠ ਇਸ ਸੀਜਨ ਵਿੱਚ ਹੋਣ ਵਾਲੇ ਸਾਰੇ ਦੇ ਸਾਰੇ ਮੈਚ ਯੂਨਾਈਟਡ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਆਫ ਯੂਰਪ ਵੱਲੋਂ ਬਣਾਏ ਗਏ ਕਾਨੂੰਨਾਂ ਅਨੁਸਾਰ ਖੇਡੇਗੀ।
ਇਸ ਤੋਂ ਬਿਨਾਂ ਸਰਬਸੰਮਤੀ ਨਾਲ ਕਲੱਬ ਦੇ ਅਹੁਦੇਦਾਰਾ ਦੀ ਚੋਣ ਜਿਹੜੀ ਕਿ ਬੀਤੇ ਦਿਨ ਸਰਬਸੰਮਤੀ ਅਤੇ ਹਰੇਕ ਮੈਬਰ ਦੀ ਰਾਏ ਨਾਲ ਕੀਤੀ ਗਈ ਸੀ ਦੇ ਮੁਤਾਬਿਕ ਬਲਦੇਵ ਸਿੰਘ ਜੋਸਨ ਨੂੰ ਪ੍ਰਧਾਨ ਅਤੇ ਸਰਵਿੰਦਰ ਸਿੰਘ ਜੋਸਨ ਨੂੰ ਸੀਨੀਅਰ ਮੀਤ ਪ੍ਰਧਾਨ ਐਲਾਨਿਆ ਗਿਆ ਸੀ , ਜਦਕਿ ਖਜਾਨਚੀ ਅਮਰਜੀਤ ਸਿੰਘ ਚੰਦੀ ਅਤੇ ਲੱਖਾ ਮੁਲਤਾਨੀ ਨੂੰ ਮੁਕਰਰ ਕੀਤਾ ਗਿਆ ਸੀ। ਇਸੇਤਰਾ ਹੀ ਦਵਿੰਦਰ ਸਿੰਘ ਨਿੱਕੀ ਮਿਆਣੀ ਅਤੇ ਜਸਵਿੰਦਰ ਸਿੰਘ ਸੈਣੀ ਸਾਹਿਬ ਕਲੱਬ ਦੇ ਸੈਕਟਰੀ ਬਣਾਇਆ ਗਿਆ । ਇਸ ਤੋਂ ਬਿਨਾ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਅਤੇ ਮਨਜੀਤ ਸਿੰਘ ਗੋਰਸੀਆ ਨੂੰ ਕਲੱਬ ਦੇ ਬੁਲਾਰੇ ਹੋਣ ਦੀ ਜਿੰਮੇਵਾਰੀ ਸੌਂਪੀ ਗਈ ਸੀ। ਕਲੱਬ ਦੀ ਕਾਰਗੁਜਾਰੀ ਅਤੇ ਏਜੰਡੇ ਨੂੰ ਫੈਡਰੇਸ਼ਨ ਦੇ ਨਾਲ ਕਿਵੇਂ ਅਤੇ ਕਦੋਂ ਸਾਝਾ ਕੀਤਾ ਜਾਵੇਗਾ ਦੀ ਜਿੰਮੇਵਾਰੀ ਫੈਡਰੇਸ਼ਨ ਮੈਬਰਾਂ ਦਿੁ ਹੈਸੀਅਤ ਵਿੱਚ ਸਰਦਾਰ ਬਲਵਿੰਦਰ ਸਿੰਘ ਥਿੰਦ ਅਤੇ ਸੰਦੀਪ ਵਡਾਲਾ ਨੂੰ ਸੰਭਾਲੀ ਗਈ ਜੋ ਆਪਣੇ ਵਿਚਾਰ ਅਤੇ ਸਲਾਹਾ ਫੈਡਰੇਸ਼ਨ ਗਰੁੱਪ ਵਿੱਚ ਸਮੇ ਮੁਤਾਬਿਕ ਕਰਦੇ ਰਿਹਾ ਕਰਨਗੇ । ਇਨਾ ਸਾਰੇ ਅਹੁਦੇਦਾਰਾ ਦੀ ਚੋਣ ਹੋਣ ਮਗਰੋ ਮੀਟਿੰਗ ਵਿੱਚ ਹਾਜਿਰ ਸਾਰੇ ਹੀ ਮੈਬਰਾਂ ਅਤੇ ਸਰਪ੍ਰਸਤਾ ਨੇ ਨਵੀਂ ਚੁਣੀ ਗਈ ਕਮੇਟੀ ਦਾ ਤਾੜੀਆ ਦੀ ਗੂੰਜ ਵਿੱਚ ਸਵਾਗਤ ਕੀਤਾ ਅਤੇ ਵਧਾਈ ਵੀ ਦਿੱਤੀ । ਉਸ ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਤੇਜਿੰਦਰ ਸਿੰਘ ਜੋਸਨ , ਜਰਨੈਲ ਸਿੰਘ ਥਿੰਦ , ਰਾਮ ਸਿੰਘ ਮੈਗੜਾ, ਮਨਜੀਤ ਸਿੰਘ ਗੋਰਸੀਆ ਅਤੇ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਦੇ ਨਾਮ ਵਰਨਣ ਯੋਗ ਸਨ । ਫ਼ੈਡਰੇਸ਼ਨ ਦੇ ਮੁੁੱਖ ਪ੍ਰਬੰਧਕ ਨੇ ਫੈਡਰੇਸ਼ਨ ਦੇ ਸਾਰੇ ਕਲੱਬਾ ਦੇ ਅਹੁਦੇਦਾਰਾ ਦੀ ਤਰਫੋ ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਦੇ ਪ੍ਰਬੰਧਕਾ ਨੂੰ ਵਧਾਈ ਦੇਣ ਦੇ ਨਾਲ ਨਾਲ ਫੈਡਰੇਸ਼ਨ ਵਿੱਚ ਭਾਗ ਲੈਣ ਵਾਸਤੇ ਜੀਅ ਆਇਆ ਵੀ ਕਿਹਾ ਸੀ , ਜਿਸਦੀ ਬਕਾਇਦਾ ਫਿਰ ਦੁਬਾਰਾ ਤਾਈਦ ਇਸ ਖਬਰ ਰਾਹੀਂ ਕਰ ਦਿੱਤੀ ਗਈ ਹੈ ।
ਨੋਟ —– ਦੋਆਬਾ ਸਪੋਰਟਸ ਐਂਡ ਕਲਚਰ ਕਲੱਬ ਦੇ ਮੈਬਰਾਂ ਅਤੇ ਸਹਿਯੋਗ ਕਰਨ ਵਾਲੇ ਵੀਰਾਂ ਦੇ ਨਾਮ ਜਿਹੜੇ ਕਿ ਕਿਸੇ ਕਾਰਨ ਇਸ ਖਬਰ ਵਿੱਚ ਪ੍ਰਕਾਸ਼ਿਤ ਨਹੀਂ ਕੀਤੇ ਜਾ ਸਕੇ ਉਹ ਜਲਦੀ ਹੀ ਛਾਪੇ ਜਾ ਰਹੇ ਹਨ, ਇਸ ਕਰਕੇ ਕੋਈ ਵੀ ਮੈਂਬਰ ਜਿਹੜਾ ਇਸ ਕਲੱਬ ਨਾਲ ਜੁੜਿਆ ਹੋਇਆ ਹੈ ਉਹ ਸਾਡੀ ਇਸ ਦੇਰੀ ਦਾ ਗੁੱਸਾ ਨਾ ਕਰੇ ।





