*ਜਾਅਲੀ ਅਸਲਾ ਲਾਇਸੰਸ ਨਾਲ ਸਾਲਾਂ ਬਦੀ ਨਜਾਇਜ ਹਥਿਆਰ ਰੱਖਣ ਵਾਲੇ ਅਵਤਾਰ ਸਿੰਘ ਦੀ ਉਚ ਅਧਿਕਾਰੀਆਂ ਪਾਸ ਸ਼ਿਕਾਇਤ*

Uncategorized
Spread the love

ਤਰਨਤਾਰਨ..8 ਜੁਲਾਈ (ਦਾ ਮਿਰਰ ਪੰਜਾਬ )-ਮੌਜੂਦਾ ਸਰਕਾਰ ਪੁਰਾਣੀਆਂ ਸਰਕਾਰਾਂ ਦੇ ਪਾਲਤੂ ਅਪਰਾਧੀਆਂ ਨੂੰ ਨਥ ਪਾਉਣ ਲਈ ਹਰ ਹੀਲਾ ਵਰਤ ਰਹੀ ਹੈ ਪਰ ਅਜੇ ਵੀ ਕੁਝ ਸ਼ਾਤਰ ਲੇਕ ਸੱਤਾਧਾਰੀ ਪਾਰਟੀ ਦੇ ਗੈਰ ਤਜਰਬੇਕਾਰ ਐਮ ਐਲ ਏ ਦੀ ਮਦਦ ਨਾਲ ਆਪਣਾ ਧੰਦਾ ਚਲਾ ਰਹੇ ਹਨ। ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਥਾਣਾ ਵੈਰੋਵਾਲ ਜਿਲਾ ਤਰਨਤਾਰਨ ਦਾ ਆਦੀ ਮੁਜਰਮ ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਇਕ ਅਜੇਹਾ ਅਪਰਾਧੀ ਹੈ ਜਿਸ ਨੇ ਆਪਣੇ ਨਾਲ ਹੋਰ ਬਹੁਤ ਲੋਕਾਂ ਨੂੰ ਵੀ ਜੁਰਮ ਦੀ ਦੁਨੀਆ ਵਿਚ ਧਕੇਲ ਦਿੱਤਾ ਹੈ। ਕਈ ਹੋਰ ਲੋਕਾਂ ਦੇ ਬਚਿਆਂ ਉਪਰ ਵੀ ਮੁਕੱਦਮੇ ਦਰਜ ਕਰਵਾ ਕੇ ਜੀਵਨ ਖਰਾਬ ਕਰ ਦਿਤੇ ਹਨ। ਉਸ ਦੇ ਗੈਰ ਕਾਨੂੰਨੀ ਕਿਸਿਆਂ ਨੇ ਇਲਾਕੇ ਵਿਚ ਦਹਿਸ਼ਤ ਫੈਲਾਈ ਹੋਈ ਹੈ। ਉਸ ਉਪਰ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਕਈ ਵਾਰ ਜੇਲਾਂ ਵਿਚ ਬੰਦ ਰਹਿਣ ਦੇ ਬਾਵਜੂਦ ਨਜਾਇਜ ਕੰਮ ਕਰਨ ਤੋਂ ਬਾਜ ਨਹੀ ਆੳਦਾ। ਹੁਣ ਤਾਜਾ ਮਾਮਲਾ ਇਹ ਸਾਹਮਣੇ ਆਇਆ ਹੈ ਕਿ ਜਿੰਨਾ ਹਥਿਆਰਾਂ ਨਾਲ ਉਕਤ ਦੋਸ਼ੀ ਅਵਤਾਰ ਸਿੰਘ ਨੇ ਐਨ.ਆਰ ਆਈ ਸਵਰਨ ਸਿੰਘ ਵਾਸੀ ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਹਾਲ ਵਾਸੀ ਅੰਮ੍ਰਿਤਸਰ, ਇੰਗਲੈਂਡ ਉਪਰ ਗੋਲੀਆਂ ਚਲਾਈਆਂ ਸਨ ਜਿਸ ਪਰ ਮੁ.ਨੰ.126/22 ਇਰਾਦਾ ਕਤਲ ਥਾਣਾ ਵੈਰੋਵਾਲ ਦਰਜ ਹੈ ਜਿਸ ਵਿਚ ਅਵਤਾਰ ਸਿੰਘ ਫਰਾਰ ਚੱਲ ਰਿਹਾ ਹੈ ਉਸ ਦੇ ਲਾਈਸੈਂਸ ਦਾ ਰਿਕਾਰਡ ਕਿਸੇ ਵੀ ਸਰਕਾਰੀ ਖਾਤੇ ਵਿਚ ਨਹੀ ਹੈ। ਐਨ ਆਰ ਆਈ ਸਵਰਨ ਸਿੰਘ ਨੇ ਕਾਫੀ ਸਮਾ ਪਹਿਲਾਂ ਅਵਤਾਰ ਸਿੰਘ ਦੇ ਅਸਲਾ ਲਾਇਸੰਸ ਦੀ ਘੋਖ ਕਰਨ ਲਈ ਦਰਖਾਸਤ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਦਿਤੀ ਸੀ।ਹੁਣ ਕੁਝ ਦਿਨ ਪਹਿਲਾਂ ਐਨ ਆਰ ਆਈ ਸਵਰਨ ਸਿੰਘ ਨੇ ਫਿਰ ਮਾਨਯੋਗ ਡਿਪਟੀ ਕਮਿਸ਼ਨਰ, ਐੱਸ ਐੱਸ ਪੀ ਸਹਿਬ ਤਰਨਤਾਰਨ ਮਾਨਯੋਗ ਮੁੱਖ ਮੰਤਰੀ ਸਹਿਬ ਪੰਜਾਬ ਚੰਡੀਗੜ੍ਹ ਅਤੇ ਹੋਰ ਸਬੰਧਿਤ ਵਿਭਾਗਾਂ ਵਿੱਚ ਦਰਖਾਸਤਾਂ ਦੇ ਕੇ ਪੜਤਾਲ ਕਰਵਾਈ ਹੈ ਪਰ ਅਵਤਾਰ ਸਿੰਘ ਦੇ ਅਸਲਾ ਲਾਇਸੰਸ ਦਾ ਕੋਈ ਰਿਕਾਰਡ ਨਹੀਂ ਮਿਲਿਆ। ਸਵਰਨ ਸਿੰਘ ਨੇ ਮੰਗ ਕੀਤੀ ਹੈ ਕਿ ਅਵਤਾਰ ਸਿੰਘ ਉਕਤ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਵਰਨ ਸਿੰਘ ਨੇ ਦੱਸਿਆ ਕਿ ਉਸ ਨੇ ਅਸੰਬਲੀ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਸੀ ਪਰ ਹੁਣ ਇਕ ਆਪ ਪਾਰਟੀ ਦਾ ਗੈਰ ਤਜਰਬੇਕਾਰ ਲੀਡਰ ਅਪਰਾਧੀ ਅਵਤਾਰ ਸਿੰਘ ਦੀ ਨਜਾਇਜ ਮਦਦ ਕਰ ਰਿਹਾ ਹੈ। ਸਵਰਨ ਸਿੰਘ ਐਨ.ਆਰ ਆਈ ਇੰਗਲੈਂਡ ਨੇ ਇਹ ਵੀ ਕਿਹਾ ਕਿ ਜੇਕਰ ਉਹ ਲੀਡਰ ਇਸ ਦੀ ਨਜਾਇਜ ਮਦਦ ਕਰਨੋ ਨਾ ਹਟਿਆ ਤਾਂ ਉਸ ਦੀ ਲਿਖਤੀ ਸ਼ਿਕਾਇਤ ਮਾਨਯੋਗ ਮੁੱਖ ਮੰਤਰੀ ਸਹਿਬ ਪੰਜਾਬ ਚੰਡੀਗੜ੍ਹ ਪਾਸ ਕੀਤੀ ਜਾਵੇਗੀ।

Leave a Reply

Your email address will not be published. Required fields are marked *